Thursday, 9 March 2023

ਆਲ ਇੰਡੀਆ ਹਿਊਮਨ ਰਾਈਟਸ ਕੌਸਲ ਨੇ ਮਨਾਇਆ ਮਹਿਲਾ ਦਿਵਸ - ਹੋਲੀ ਦਾ ਤਿਉਹਾਰ

 ਸਮਾਜ ਸੇਵਾ ਨੂੰ ਸਮਰਪਿਤ ਪਵਨਦੀਪ ਕੌਰ ਮਾਨ ਨੂੰ ਐਵਾਰਡ ਨਾਲ ਕੀਤਾ ਸਨਮਾਨਿਤ 
ਬੰਗਾ 9 ਮਾਰਚ :- ਆਲ ਇੰਡੀਆ ਹਿਊਮਨ ਰਾਇਟਸ ਕੌਂਸਲ ਭਾਰਤ ਦੇ ਪੰਜਾਬ ਪ੍ਰਧਾਨ ਚੇਤ ਰਾਮ ਰਤਨ ਦੀ ਅਗਵਾਈ ਹੇਠ ਬੰਗਾ  ਵਿਖੇ ਕੌਮੀ ਮਹਿਲਾ ਦਿਵਸ ਅਤੇ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਵਿੱਚ  ਪਵਨਜੀਤ ਕੌਰ ਮਾਨ ਪ੍ਰਧਾਨ ਕੌਮੀ ਮਹਿਲਾ ਵਿੰਗ ਅਤੇ ਆਸਾ ਸਿੰਘ ਤਲਵੰਡੀ ਅਜ਼ਾਦ ਕੋਮੀ ਪ੍ਰਧਾਨ , ਡਾ ਰਣਜੀਤ ਸਿੰਘ ਕੌਮੀ ਚੇਅਰਮੈਨ ਇੰਡਸਟਰੀ, ਗੁਰਦੀਪ ਸਿੰਘ ਮਦਨ ਐਂਟੀ ਕ੍ਰਾਈਮ ਵਿੰਗ ਕੌਮੀ ਪ੍ਰਧਾਨ, ਮੁੱਖ ਮਹਿਮਾਨ  ਏ ਪੀ ਮੋਰੀਆ ਕੌਮੀ ਸੀਨੀਅਰ ਮੀਤ ਪ੍ਰਧਾਨ, ਹਰਦੀਪ ਸਿੰਘ ਜਲਾਲਾਬਾਦ ਕੌਮੀ ਚੀਫ਼ ਚੇਅਰਮੈਨ,ਜਸਪ੍ਰੀਤ ਕੌਰ ਪ੍ਰਧਾਨ ਪੰਜਾਬ ਐਸੀ ਵਿੰਗ, ਖੁਸ਼ਵਿੰਦਰ ਕੌਰ ਚੇਅਰਪਰਸਨ ਵਾਈਸ ਪੰਜਾਬ, ਛੱਜਾ ਸਿੰਘ ਪੰਜਾਬ ਚੇਅਰਮੈਨ ਨੇ ਵਿਸ਼ੇਸ਼ ਤੌਰ ਸ਼ਮੂਲੀਅਤ ਕੀਤੀ। ਇਸ ਮੌਕੇ ਕੌਮੀ ਪ੍ਰਧਾਨ ਅਜ਼ਾਦ , ਡਾ ਰਣਜੀਤ ਸਿੰਘ ਕੌਮੀ ਚੇਅਰਮੈਨ ਇੰਡਸਟਰੀ, ਗੁਰਦੀਪ ਮਦਨ ਕੌਮੀ ਪ੍ਰਧਾਨ ਐਂਟੀ ਕ੍ਰਾਈਮ, ਬੀਬੀ ਬਲਜੀਤ ਕੌਰ ਕਾਦਰੀ ਜ਼ਿਲ੍ਹਾ ਸੀਨੀਅਰ ਵਾਇਸ ਪ੍ਰਧਾਨ ਸੁਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਗਿਆਨੀ ਹਰਦੀਪ ਐਮ ਏ ਕੌਮੀ ਚੇਅਰਮੈਨ, ਡਾ ਨਵਕਾਂਤ ਭਰੋਮਜਾਰਾ , ਗੁਰਦੀਪ ਸਿੰਘ ਸੈਣੀ ਅਤੇ ਗੁਰਪ੍ਰੀਤ ਸਾਧਪੁਰੀ ਨੇ ਸਮੂਹ ਔਰਤਾਂ ਨੂੰ ਮਹਿਲਾ ਦਿਵਸ, ਹੋਲੀ ਅਤੇ ਹੋਲਾ ਮੁਹੱਲਾ  ਦੀਆਂ ਸਮੁੱਚੇ ਦੇਸ਼ ਵਾਸੀਆਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਲਈ ਸਮਾਜ ਸੇਵੀ ਸੰਸਥਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
 ਇਸ ਮੌਕੇ   ਮਨਜਿੰਦਰ ਸਿੰਘ  ਨੂੰ ਪੰਜਾਬ ਦਾ ਮੁੱਖ ਬੁਲਾਰਾ ,  ਖੁਸ਼ਵਿੰਦਰ ਕੌਰ ਨੂੰ ਪੰਜਾਬ ਇਸਤਰੀ ਵਿੰਗ ਮੀਤ ਚੇਅਰਪਰਸਨ,   ਜਸਪ੍ਰੀਤ ਕੌਰ ਨੂੰ ਐਸੀ ਵਿੰਗ ਪੰਜਾਬ ਪ੍ਰਧਾਨ , ਡਾ ਨਵਕਾਂਤ ਭਰੋਮਜਾਰਾ ਨੂੰ  ਮੀਡੀਆ ਕੰਟਰੋਲਰ ਪੰਜਾਬ, ਗੁਰਦੀਪ ਸਿੰਘ ਸੈਣੀ ਦੋਆਬਾ ਚੇਅਰਮੈਨ, ਮਹਿੰਦਰ ਮਾਨ ਸਜਾਵਲਪੁਰ ਨੂੰ ਜ਼ਿਲ੍ਹਾ ਚੇਅਰਮੈਨ , ਕੁਲਦੀਪ ਭੂਸ਼ਨ ਖੰਨਾ ਰਾਹੋਂ  ਸੈਕਟਰੀ, ਸੰਜੀਵ ਕੁਮਾਰ ਕੈਂਥ ਪ੍ਰਧਾਨ ਯੂਥ ਸਿਟੀ ਨਵਾਂਸ਼ਹਿਰ, ਤਜਿੰਦਰ ਚੱਕਦਾਨਾ ਪ੍ਰਧਾਨ ਔੜ,  ਬਲਦੀਸ਼ ਕੌਰ  ਪੁੰਨੀਆ ਨੂੰ ਜ਼ਿਲ੍ਹਾ ਮਹਿਲਾ ਵਿੰਗ ਵਾਈਸ ਪ੍ਰਧਾਨ  ਇਸਤਰੀ ਵਿੰਗ ਨਿਯੁਕਤ ਕੀਤਾ ਗਿਆ। ਮਹਿਲਾ ਦਿਵਸ ਤੇ ਕੌਮੀ ਪ੍ਰਧਾਨ  ਪਵਨਜੀਤ ਕੌਰ ਮਾਨ ਨੂੰ ਔਰਤਾਂ ਅਤੇ ਸਮਾਜ ਸੇਵੀ ਕੰਮਾਂ ਲਈ ਵਿਸ਼ੇਸ਼ ਤੌਰ ਤੇ ਸੰਸਥਾ ਵੱਲੋਂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।      
           ਪੰਜਾਬ ਪ੍ਰਧਾਨ ਚੇਤ ਰਾਮ ਰਤਨ ਵੱਲੋ ਜੀ ਆਇਆਂ  ਆਖਦਿਆ ਮਹਿਲਾ ਦਿਵਸ ਅਤੇ ਹੋਲੀ -ਹੋਲਾ ਮੁਹੱਲੇ ਦੀਆਂ ਸਭ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਧੰਨਵਾਦ ਕਰਦਿਆ ਕਿਹਾ ਮੈਂ ਤੇ ਮੇਰਾ ਪਰਿਵਾਰ ਸਾਰੀ ਉਮਰ ਸਮਾਜ ਸੇਵਾ ਨੂੰ ਸਮਰਪਿਤ ਹੋਕੇ ਨਿਸ਼ਕਾਮ ਸੇਵਾ ਕਰ ਰਿਹਾ ਹੈ। ਮੈਂ ਆਪਣੇ ਆਹੁਦੇਦਾਰਾਂ ਅਤੇ ਮੈਂਬਰਾ ਦੇ ਸਹਿਯੋਗ ਨਾਲ ਦੋਆਬੇ ਵਿੱਚ ਕੌਂਸਲ ਨੂੰ ਪ੍ਰਫੁੱਲਿਤ ਕਰਨ ਲਈ ਸਰਗਰਮੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਬਾਹਰੋਂ ਆਏ ਮਹਿਮਾਨਾਂ ਨੂੰ ਸਰੌਪੇ ਅਤੇ ਹਾਰ  ਪਹਿਨਾਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਦੀਪ ਕੌਰ ਭੀਣ, ਮੰਜੂ ਬਾਲਾ ਬੰਗਾ, ਬਿਮਲ ਕੁਮਾਰ , ਭੁਪਿੰਦਰ ਸਿੰਘ ਝਿੱਕਾ, ਸੁਰਜੀਤ ਸਿੰਘ ਰਾਏ , ਰੁਪਿੰਦਰ ਕੌਰ , ਰਘੁਬੀਰ ਸਿੰਘ , ਗੁਰਦੀਪ ਸਿੰਘ ਸੈਣੀ ਆਦਿ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME