Monday, 27 March 2023

ਮਾਮਲਾ ਪਾਵਰ ਪਲਾਂਟ ਦੀ ਸੁਆਹ ਦਾ : ਜਿਲਾ ਪ੍ਰਸ਼ਾਸਨ ਤੇ ਅਧਿਕਾਰੀਆਂ ਦੇ ਪੁਤਲਿਆਂ 'ਚੋਂ ਫਿਰ ਨਿਕਲਿਆ ਧੂੰਆਂ

ਪਾਵਰ ਪਲਾਂਟ ਦੀ ਸੁਆਹ ਤੋਂ ਦੁੱਖੀ ਸ਼ਹਿਰ ਵਾਸੀਆਂ ਨੇ ਫੂਕੇ ਜਿਲਾ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੇ ਪੁਤਲੇ
ਨਵਾਂਸ਼ਹਿਰ 27 ਮਾਰਚ :-  ਕੋਜੈਨਰੇਸ਼ਨ ਪਾਵਰ ਪਲਾਂਟ ਨਵਾਂਸ਼ਹਿਰ ਵਿਚੋਂ  ਨਿਕਲਕੇ ਸ਼ਹਿਰ ਵਾਸੀਆਂ ਉੱਤੇ ਲਗਾਤਾਰ ਡਿੱਗ ਰਹੀ  ਸੁਆਹ ਦੇ ਵਿਰੋਧ ਵਿੱਚ ਲੋਕ ਸੰਘਰਸ਼ ਮੰਚ ਵੱਲੋਂ ਸਥਾਨਕ ਸੈਣੀ ਟਾਵਰ ਵਾਲੀ ਗਲੀ ਵਿੱਚ  ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ, ਪਾਵਰ ਪਲਾਂਟ ਦੇ ਪ੍ਰਧਾਨ ਐਸ. ਬੰਦੋਉਪਾਧਿਆਏ ਅਤੇ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਜਨਰਲ ਮੈਨੇਜਰ ਸੁਰਿੰਦਰ ਕੁਮਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਔਰਤਾਂ ਨੇ ਪਿੱਟ ਸਿਆਪਾ ਵੀ ਕੀਤਾ। ਵਿਚਾਰ ਪੇਸ਼ ਕਰਦਿਆਂ ਮੰਚ ਦੇ ਕਨਵੀਨਰ ਜਸਬੀਰ ਦੀਪ, ਮੰਚ ਦੇ ਆਗੂਆਂ ਜਸਵੀਰ ਕੌਰ ਐਮ.ਸੀ, ਜਰਨੈਲ ਸਿੰਘ ਖਾਲਸਾ, ਸੋਹਨ ਸਿੰਘ ਸਲੇਮਪੁਰੀ, ਸੁਤੰਤਰ ਕੁਮਾਰ, ਮੁਕੰਦ ਲਾਲ, ਸਤੀਸ਼ ਕੁਮਾਰ, ਪ੍ਰਿੰਸੀਪਲ ਬਿਕਰਮਜੀਤ ਸਿੰਘ,  ਨੇ ਕਿਹਾ ਕਿ ਨਾ ਹੀ ਜਿਲਾ ਪ੍ਰਸ਼ਾਸਨ ਨੂੰ ਨਾ ਹੀ ਪਾਵਰ ਪਲਾਂਟ ਅਤੇ ਖੰਡ ਮਿੱਲ ਦੇ ਪ੍ਰਬੰਧਕਾਂ ਨੂੰ ਸ਼ਹਿਰ ਵਾਸੀਆਂ ਦੀ ਸਿਹਤ ਦੀ ਕੋਈ ਫਿਕਰ ਨਹੀਂ ਹੈ।ਪ੍ਰਦੂਸ਼ਣ ਕੰਟਰੋਲ ਬੋਰਡ ਵੀ ਅੱਖਾਂ ਮੀਟੀ ਬੈਠਾ ਹੈ।ਉਹਨਾਂ ਕਿਹਾ ਕਿ ਹਰ ਰੋਜ਼ ਇਹਨਾਂ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ।28 ਮਾਰਚ ਨੂੰ ਸ਼ਾਮ  5 ਵਜੇ ਡਾਕਟਰ ਅੰਬੇਡਕਰ ਭਵਨ ਕੋਲ ਪੁਤਲੇ ਫੂਕੇ ਜਾਣਗੇ। ਇਸ ਮੌਕੇ ਬਲਜਿੰਦਰ ਸਿੰਘ, ਡਾਕਟਰ ਗੁਰਮਿੰਦਰ ਸਿੰਘ ਬਡਵਾਲ, ਹਰਬੰਸ ਕੌਰ, ਮਜਿੰਦਰ ਕੌਰ, ਹਰਭਜਨ ਸਿੰਘ ਵਿਕਾਸ ਨਗਰ ਰਣਜੀਤ ਸਿੰਘ ਭੰਗੂ, ਮੈਡਮ ਗੁਲਸ਼ਨ ਅਤੇ ਹੋਰ ਮੁਹੱਲਾ ਵਾਸੀ ਵੀ ਮੌਜੂਦ ਸਨ।
ਕੈਪਸ਼ਨ :ਅਧਿਕਾਰੀਆਂ ਦੇ ਪੁਤਲੇ ਫੂਕਦੇ ਹੋਏ ਸ਼ਹਿਰ ਵਾਸੀ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME