Saturday, 11 March 2023

ਦਿਵਿਆਂਗ ਵਰਗ ਲਈ ਕੋਈ ਰਾਹਤ ਨਹੀ ਦਿੱਤੀ :- ਜਸਵਿੰਦਰ ਕੁਮਾਰ

 ਨਵਾਂਸ਼ਹਿਰ 11 ਮਾਰਚ :- ਇਕ ਬਠੈਕ ਇੱਥੋਂ ਦੇ ਨਜਦੀਕ ਪਿੰਡ ਸਲੋਹ ਵਿਖੇ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੁਮਾਰ ਸਲੋਹ ਅਤੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਦੀ ਅਗਵਾਈ ਵਿੱਚ ਕੀਤਾ ਗਈ ਇਸ ਮੋਕੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ  ਪੇਸ਼ ਕੀਤੇ ਗਏ ਬਜ਼ਟ ਵਿੱਚ ਦਿਵਿਆਂਗ ਵਰਗ ਲਈ ਕੋਈ ਰਾਹਤ ਨਾ ਦੇਣ ਕਾਰਨ ਆਉਂਦੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਹਾਈਵੇ ਜਾਮ ਕਰਕੇ ਸਰਕਾਰ ਵਿਰੁੱਧ ਜਬਰਦਸਤ ਰੋਸ਼ ਪ੍ਰਦਰਸਨ ਕਰਨ ਦਾ ਐਲਾਨ ਕੀਤਾ । ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ  ਪ੍ਰੈਸ ਨੋਟ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਮਹਿੰਗਾਈ ਦੇ ਕਾਲੇ ਦੌਰ ਵਿੱਚ ਜਿੰਨੇ ਰੁਪਇਆ ਦਾ ਇੱਕ ਸਿਲੰਡਰ ਆਉਂਦਾ ਹੈ, ਸਿਰਫ਼ ਉਨੀਂ ਹੀ ਦਿਵਿਆਂਗ ਵਰਗ ਨੂੰ ਨਾ ਮਾਤਰ ਵਿੱਤੀ ਸਹਾਇਤਾ 1500/ਰੁਪਏ ਮਹੀਨਾ ਪੈਨਸ਼ਨ  ਮਿਲਦੀ ਹੈ ਜਿਸ ਕਾਰਨ ਜ਼ਿੰਦਗੀ ਜਿਊਣਾ ਦੁੱਭਰ ਹੋ ਗਿਆ ਹੈ। ਬਜ਼ਟ ਸੈਸ਼ਨ ਦੌਰਾਨ ਲਗਭਗ ਸਾਰੇ ਪੰਜਾਬ ਦੇ ਦਿਵਿਆਂਗਾ ਨੂੰ ਇਸ ਪੂਰਨ ਬਜ਼ਟ ਤੋਂ ਬਹੁਤ ਉਮੀਦਾਂ ਸਨ ਕਿ ਵਿੱਤੀ ਸਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਚੋਣ ਮੈਨੀਫੈਸਟੋ ਵਿੱਚ 2500/ਰੁਪਏ ਮਹੀਨਾ ਪੈਨਸ਼ਨ ਵਾਲ਼ੀ ਗਰੰਟੀ ਨੂੰ ਪ੍ਰਵਾਨਗੀ ਦੇਵੇਗੀ, ਪ੍ਰੰਤੂ ਨਹੀਂ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਅੰਗਹੀਣਾਂ ਨਾਲ ਵਿਤਕਰਾ ਕਰਦੀਆਂ ਰਹੀਆਂ ਸਨ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਫਾਇਨਾਂਸ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਸਰਕਾਰ ਵਿੱਚ ਰਹਿੰਦਿਆਂ ਅੰਗਹੀਣ ਵਿਅਕਤੀਆਂ ਨਾਲ ਧੋਖਾ ਕੀਤਾ ਜਦੋਂ ਵਿੱਤ ਮੰਤਰੀ ਹਰਪਾਲ ਚੀਮਾ ਜੀ ਕਾਂਗਰਸ ਸਰਕਾਰ ਸਮੇਂ ਵਿਰੋਧੀ ਧਿਰ ਦੇ ਆਗੂ ਸਨ ਉਸ ਸਮੇਂ ਸਰਕਾਰ ਲਿਆਉਣ ਲਈ ਅਤੇ ਸਾਰੇ ਵਾਅਦੇ ਪੂਰੇ ਕਰਨ ਲਈ ਦਿਵਿਆਂਗਾ ਦੇ ਧਰਨਾ ਸਥੱਲਾਂ ਤੇ ਵਿਸ਼ਵਾਸ ਜਿਤਾਉਂਦੇ ਸਨ ਪਰ ਵਿੱਤ ਮੰਤਰੀ ਨੇ ਵੀ ਦਿਵਿਆਂਗ ਵਰਗ ਨਾਲ਼ ਬਹੁਤ ਵੱਡਾ ਧੋਖਾ ਕੀਤਾ ਹੈ। ਜਸਵਿੰਦਰ ਕੁਮਾਰ ਸਲੋਹ ਨੇ ਦੱਸਿਆ ਕਿ ਲਗਭਗ ਤਿੰਨ ਮੀਟਿੰਗਾਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਨਾਲ਼ ਕੀਤੀਆਂ ਗਈਆਂ ਪ੍ਰੰਤੂ ਉਨ੍ਹਾਂ ਜ਼ੋਰਦਾਰ ਢੰਗ ਨਾਲ ਦਿਵਿਆਂਗ ਵਿਅਕਤੀਆਂ ਦੇ ਹੱਕ ਵਿੱਚ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਫੇਲ ਮੰਤਰੀ ਸਾਬਿਤ ਹੋਏ ਹਨ ਇਨ੍ਹਾਂ ਨੂੰ ਆਪਣੇ ਪੱਦ ਤੋਂ ਅਸਤੀਫਾ ਦੇ ਕੇ ਸਿਹਤ ਵਿਭਾਗ ਵਿੱਚ ਹੀ ਭੇਜ ਦੇਣਾ ਚਾਹੀਦਾ ਹੈ ਅਤੇ ਅੜੀਅਲ ਸੁਭਾਅ ਵਾਲੀ ਡਾਇਰੈਕਟਰ ਮਾਧਵੀ ਕਟਾਰੀਆ ਨੂੰ ਵੀ ਬਦਲਿਆ ਜਾਣਾ ਚਾਹੀਦਾ ਹੈ, ਲੋਕ ਸਭਾ ਜਲੰਧਰ ਚੋਣ ਦੌਰਾਨ ਦਿਵਿਆਂਗ ਵਰਗ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵਿੱਚ ਰੋਸ਼ ਜਾਹਰ ਕਰੇਗਾ ਅਤੇ ਦਿਵਿਆਂਗ ਵਿਅਕਤੀਆਂ ਨੂੰ ਅਣਗੌਲਿਆਂ ਕਰਨ ਸਬੰਧੀ ਸਰਕਾਰ ਵਿਰੁੱਧ ਬਹੁਤ ਜਲਦੀ ਇਕ ਸੂਬਾ ਪੱਧਰੀ ਐਕਸ਼ਨ ਪਲਾਨ ਕੀਤਾ ਜਾ ਰਿਹਾ ਹੈ।

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*

*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...

ਜੀ ਆਇਆਂ ਨੂੰ WELCOME