Wednesday, 22 March 2023

ਅਗਨੀਵੀਰ ਵਾਯੂ ਦੀਆਂ ਅਸਾਮੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 31 ਮਾਰਚ

ਆਨਲਾਈਨ ਪ੍ਰੀਖਿਆ 20 ਮਈ ਤੋਂ
ਨਵਾਂਸ਼ਹਿਰ, 22 ਮਾਰਚ : ਭਾਰਤੀ ਹਵਾਈ ਫੌਜ ਵਿੱਚ ਅਗਨੀਪਥ ਸਕੀਮ ਅਧੀਨ ਅਗਨੀਵੀਰ ਵਾਯੂ ਦੀਆਂ ਅਸਾਮੀਆਂ ਦੀ ਭਰਤੀ ਲਈ 17 ਮਾਰਚ ਤੋਂ ਸ਼ੁਰੂ ਹੋਈ ਆਨਲਾਈਨ ਰਜਿਸਟ੍ਰੇਸ਼ਨ, 31 ਮਾਰਚ, 2023 ਨੂੰ ਸਮਾਪਤ ਹੋ ਜਾਵੇਗੀ, ਇਸ ਲਈ ਜਿਹੜੇ ਯੋਗ ਉਮੀਦਵਾਰਾਂ ਨੇ ਹਾਲਾਂ ਤੱਕ ਆਪਣੀ ਰਜਿਸਟ੍ਰੇਸ਼ਨ ਨਹੀਂ ਕੀਤੀ, ਉਹ ਤੁਰੰਤ ਵੈਬਸਾਈਟ http://agnipathvayu.cdac.in ਰਾਹੀਂ ਆਪਣੀ ਅਰਜ਼ੀ ਭਰਨ।
ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਦਿੰਦਿਆਂ ਦੱਸਿਆ ਕਿ ਭਾਰਤੀ ਹਵਾਈ ਫੌਜ ਵਿੱਚ ਅਗਨੀਪਥ ਸਕੀਮ ਅਧੀਨ ਅਗਨੀਵੀਰ ਵਾਯੂ ਦੀਆਂ ਅਸਾਮੀਆਂ ਲਈ ਚਾਹਵਾਨ (ਲੜਕੇ ਅਤੇ ਲੜਕੀਆਂ) 31 ਮਾਰਚ, 2023 ਸ਼ਾਮ 05:00 ਵਜੇ ਤੱਕ ਆਨਲਾਈਨ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਨ੍ਹਾਂ ਅਸਾਮੀਆਂ ਲਈ 26.12.2002 ਤੋਂ 26.06.2006 (ਦੋਨੋਂ ਦਿਨ ਸ਼ਾਮਿਲ) ਦੌਰਾਨ ਜਨਮ ਦਿਨ ਵਾਲੇ ਪ੍ਰਾਰਥੀ ਅਪਲਾਈ ਕਰ ਸਕਦੇ ਹਨ। ਆਨਲਾਈਨ ਪ੍ਰੀਖਿਆ 20.05.2023 ਤੋਂ ਲਈ ਜਾਵੇਗੀ।
ਇਨ੍ਹਾਂ ਅਸਾਮੀਆਂ ਲਈ ਨਿਰਧਾਰਿਤ ਯੋਗਤਾਵਾਂ ਅਨੁਸਾਰ ਉਮੀਦਵਾਰ ਨੇ ਬਾਰਵੀਂ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੋਮਾ (ਮਕੈਨੀਕਲ/ ਇਲੈਕਟ੍ਰੀਕਲ/ ਇਲੈਕਟ੍ਰੋਨਿਕਸ/ ਆਟੋਮੋਬਾਈਲ/ ਕੰਪਿਊਟਰ ਸਾਇੰਸ/ ਇੰਸਟਰੂਮੈਂਟੇਸ਼ਨ ਤਕਨਾਲੋਜੀ/ ਆਈ.ਟੀ.) ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਨ੍ਹਾਂ ਦਰਸਾਈਆਂ ਯੋਗਤਾਵਾਂ ਵਿੱਚ ਉਮੀਦਵਾਰ ਦੇ ਇਮਤਿਹਾਨਾਂ ਵਿੱਚੋਂ 50 ਪ੍ਰਤੀਸ਼ਤ ਐਗਰੀਗੇਟ (ਕੁੱਲ ਵਿਸ਼ਿਆਂ ਦੇ ਜੋੜ ਦੀ ਪ੍ਰਤੀਸ਼ਤਤਾ) ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਫ਼ੀਸਦੀ ਨੰਬਰ ਹਾਸਿਲ ਕੀਤੇ ਹੋਣੇ ਚਾਹੀਦੇ ਹਨ।
ਬਿਨੇ ਕਰਨ ਲਈ ਲੜਕਿਆਂ ਦੇ ਕੱਦ ਦੀ ਉਚਾਈ ਘੱਟੋ-ਘੱਟ 152.5 ਸੈਂਟੀਮੀਟਰ, ਛਾਤੀ 77 ਸੈਟੀਮੀਟਰ ਅਤੇ ਫੁਲਾਵਟ ਉਸ ਤੋਂ ਉੱਪਰ ਪੰਜ ਸੈਂਟੀਮੀਟਰ ਹੋਣੀ ਚਾਹੀਦੀ ਹੈ। ਲੜਕੀਆਂ ਲਈ ਕੱਦ ਦੀ ਉਚਾਈ 152 ਸੈਂਟੀਮੀਟਰ ਹੋਣੀ ਚਾਹੀਦੀ ਹੈ। ਇਸ ਇਮਤਿਹਾਨ ਵਿੱਚ ਰਜਿਸਟ੍ਰੇਸ਼ਨ ਲਈ ਫੀਸ 250/- ਰੁਪਏ ਹੋਵੇਗੀ। ਆਨਲਾਈਨ ਪ੍ਰੀਖਿਆ 20 ਮਈ, 2023 ਤੋਂ ਹੋਵੇਗੀ। ਵਧੇਰੇ ਜਾਣਕਾਰੀ ਲਈ http://agnipathvayu.cdac.in  ਤੇ ਲਾਗਇੰਨ ਕੀਤਾ ਜਾ ਸਕਦਾ ਹੈ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME