Wednesday, 22 March 2023

ਸਾਰੇ ਵਿਸ਼ਿਆਂ ਦੇ ਉਮੀਦਵਾਰਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਪੈਟਰਨ ਅਨੁਸਾਰ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ-2 ਕਿਵੇਂ ਸੰਭਵ:- ਹਰਜਿੰਦਰ ਸਿੰਘ ਝੁਨੀਰ

ਭਾਰਤ ਸਰਕਾਰ ਦੇ ਅਦਾਰੇ ਨੈਸ਼ਨਲ ਕਾਉਂਸਿਲ ਟੀਚਰ ਐਜੂਕੇਸ਼ਨ ਵੱਲੋਂ ਸਕੂਲੀ ਸਿੱਖਿਆ ਅਤੇ ਅਧਿਆਪਕ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਮੰਤਵ ਨਾਲ ਪਹਿਲੀ ਵਾਰ ਸਾਲ 2011 ਵਿੱਚ ਸਾਰੇ ਵਿਸ਼ਿਆਂ ਦੇ ਅਧਿਆਪਕਾਂ ਲਈ ਲਾਜ਼ਮੀ ਤੌਰ ਤੇ ਪੰਜਾਬ ਰਾਜ ਅਧਿਆਪਕ ਯੋਗਤਾ ਪਰੀਖਿਆ ਲਈ ਗਈ ਸੀ ਜਿਸ ਅਨੁਸਾਰ ਹਰ ਪੰਜਾਬੀ, ਹਿੰਦੀ, ਇੰਗਲਿਸ਼, ਸਮਾਜਿਕ ਸਿੱਖਿਆ, ਸਾਇੰਸ, ਮੈਥ, ਖੇਤੀਬਾੜੀਫਿਜ਼ੀਕਲ ਐਜੂਕੇਸ਼ਨ, ਆਰਟ , ਹੋਮ ਸਾਇੰਸ, ਫਿਜ਼ੀਕਲ ਐਜੂਕੇਸ਼ਨ,  ਐਂਡ ਕਰਾਫਟ, ਹੋਮ ਸਾਇੰਸ, ਕਟਾਈ ਸਿਲਾਈ, ਆਦਿ ਵਿਸ਼ਿਆਂ ਨੂੰ ਸੋਸ਼ਲ ਸਟੱਡੀ ਅਤੇ ਮੈਥ-ਸਾਇੰਸ ਸਟਰੀਮ ਵਿੱਚੋਂ ਕੋਈ ਇੱਕ ਸਟਰੀਮ ਚੁੱਣਨ ਦੀ ਖੁੱਲ੍ਹ ਦੇ ਕੇ ਪ੍ਰੀਖਿਆ ਲਈ ਗਈ ਸੀ। ਸਾਲ 2018 ਵਿੱਚ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਐਜੂਕੇਸ਼ਨ ਟੀਚਿੰਗ ਕਾਡਰ ਗਰੁੱਪ ਸੀ ਸਰਵਿਸ ਰੂਲਜ਼ 2018 ਵਿੱਚ  ਅਧਿਆਪਕਾਂ ਲੱਗਣ ਲਈ ਮੁੱਢਲੀ ਵਿੱਦਿਆ ਯੋਗਤਾ ਦੇ ਨਾਲ ਟੈੱਟ ਦੀ ਪ੍ਰੀਖਿਆ ਪਾਸ ਹੋਣੀ ਲਾਜ਼ਮੀ ਕਰ ਦਿੱਤੀ ਗਈ (ਨੈਸ਼ਨਲ ਕਾਉਂਸਿਲ ਟੀਚਰ ਐਜੂਕੇਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਥੇ ਲਾਗੂ ਹੁੰਦੀ ਹੋਵੇ) ਜਿਸ ਕਰਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਵਿਸ ਰੂਲਜ਼ ਬਣਨ ਦੇ ਚਾਰ ਸਾਲ ਬਾਅਦ 2023 ਵਿੱਚ ਬਾਕੀ ਬਚਦੇ ਹੋਰਨਾਂ ਵਿਸ਼ਿਆਂ ਤੇ ਵੀ ਟੈੱਟ-2 ਦੀ ਪ੍ਰੀਖਿਆ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਵਾਲੇ ਪੈਟਰਨ ਅਨੁਸਾਰ ਪ੍ਰੀਖਿਆ ਪੇਪਰ-2 ਪੰਜਾਬੀ,  ਅੰਗਰੇਜ਼ੀ, ਹਿੰਦੀ, ਸਮਾਜਿਕ ਸਿੱਖਿਆ, ਸਾਇੰਸ, ਮੈਥ ਆਦਿ ਵਿਸ਼ਿਆਂ ਦੇ ਅਧਿਆਪਕ  ਟੈੱਟ-2 ਦੀ ਪ੍ਰੀਖਿਆ ਦਿੰਦੇ ਆ ਰਹੇ ਸਨ। ਜਿਨ੍ਹਾਂ ਅਧਿਆਪਕਾਂ ਦਾ ਸਬਜੈਕਟ ਕੰਬੀਨੇਸ਼ਨ ਮੈਥ ਅਤੇ ਸਾਇੰਸ ਦਾ ਬਣਦਾ ਹੈ ਉਹ 60 ਅੰਕਾਂ ਆਪਣੇ ਸਬੰਧ ਵਿਸ਼ੇ ਦੇ ਚੁਣਕੇ ਪੇਪਰ ਕਰਦੇ ਹਨ ਅਤੇ ਜਿਨ੍ਹਾਂ ਕੋਲ ਸਮਾਜਿਕ ਵਿਗਿਆਨ ਦਾ ਵਿਸ਼ਾ ਹੈ ਉਹ 60 ਅੰਕ ਸਮਾਜਿਕ ਸਿੱਖਿਆ ਦੇ ਚੁੱਣਕੇ ਪੇਪਰ ਦਿੰਦੇ ਹਨ। ਬਾਕੀ ਬਚਦੇ ਪੰਜਾਬੀ, ਅੰਗਰੇਜ਼ੀ, ਹਿੰਦੀ ਆਦਿ ਵਿਸ਼ਿਆਂ ਨੂੰ ਨੈਸ਼ਨਲ ਕਾਉਂਸਿਲ ਟੀਚਰ ਐਜੂਕੇਸ਼ਨ ਦੀਆਂ ਹਦਾਇਤਾਂ ਅਨੁਸਾਰ ਹੋਰ ਅਧਿਆਪਕਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਕਿ ਉਪਰੋਕਤ ਦੋਨਾਂ ਸਟਰੀਮ ਵਿੱਚੋਂ ਕੋਈ ਵੀ ਇੱਕ ਸਟਰੀਮ ਦੇ 60 ਅੰਕਾਂ ਦਾ ਪੇਪਰ ਦੇਣਾ ਹੁੰਦਾ ਹੈ 
ਪੰਜਾਬ ਸਰਕਾਰ ਵੱਲੋਂ ਮੌਜੂਦਾ ਸਮੇਂ ਵਿੱਚ ਪੰਜਾਬ ਰਾਜ ਅਧਿਆਪਕ ਯੋਗਤਾ ਪਰੀਖਿਆ 2023 ਦੇ ਨਵੇਂ ਪੈਟਰਨ ਅਨੁਸਾਰ ਪੇਪਰ-2 ਦੀ ਪ੍ਰੀਖਿਆ ਲੈਣੀ ਸ਼ੁਰੂ ਕੀਤੀ ਹੈ ਜਿਸ ਅਨੁਸਾਰ ਫਿਜ਼ੀਕਲ ਐਜੂਕੇਸ਼ਨ, ਆਰਟ ਐਂਡ ਕਰਾਫਟ, ਹੋਮ ਸਾਇੰਸ, ਖੇਤੀਬਾੜੀ, ਆਦਿ ਵਿਸ਼ਿਆਂ ਦੀ ਟੈੱਟ-2 ਪ੍ਰੀਖਿਆ ਸ਼ੁਰੂ ਕੀਤੀ ਹੈ। ਦਿਲਚਸਪੀ ਦੀ ਗੱਲ ਇਹ ਹੈ ਕਿ ਇਸ ਵਾਰ ਉਰਦੂ, ਸੰਸਕ੍ਰਿਤ ਆਦਿ ਭਾਸ਼ਾਵਾਂ ਦਾ ਵੀ ਨਵੇਂ ਸਿਰੇ ਤੋਂ ਟੈੱਟ -2 ਲਿਆ ਗਿਆ ਹੈ ਜਦਕਿ ਪੰਜਾਬੀ, ਅੰਗਰੇਜ਼ੀ, ਹਿੰਦੀ ਆਦਿ ਵੀ ਭਾਸ਼ਾਵਾਂ ਆਦਿ ਦਾ ਨਵੇਂ ਪੈਟਰਨ ਅਨੁਸਾਰ ਟੈੱਟ ਨਹੀ ਲਿਆ ਜਾ ਰਿਹਾ।
ਟੈੱਟ-2 ਦੀ ਪ੍ਰੀਖਿਆ ਦਾ ਨਵਾਂ ਪੈਟਰਨ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਨੇ ਇਸ ਮੁੱਦੇ ਤੇ ਵਿਚਾਰ- ਚਰਚਾ ਨਹੀਂ ਕੀਤੀ ਜਿਸ ਕਰਕੇ ਵੱਖ-ਵੱਖ ਵਿਸ਼ਿਆਂ ਦੇ ਕੰਬੀਨੇਸ਼ਨ ਦੀ ਵੱਖਰਤਾ ਨੂੰ ਬਿਲਕੁਲ ਵੀ ਧਿਆਨ ਵਿੱਚ ਨਹੀਂ ਰੱਖਿਆ ਗਿਆ। ਉਮੀਦਵਾਰਾਂ ਵੱਲੋਂ ਆਪਣੀ ਰੁਚੀ ਅਨੁਸਾਰ ਅਧਿਆਪਨ ਦੇ ਖੇਤਰ ਨਾਲ ਸਬੰਧਤ ਕਈ-ਕਈ ਕੋਰਸ ਕੀਤੇ ਹੋਏ ਹਨ ਅਤੇ ਕਈ ਉਮੀਦਵਾਰਾਂ ਵੱਲੋਂ ਬੀ. ਐਡ ਵਿੱਚ ਟੀਚਿੰਗ ਸਬਜੈਕਟ ਦੋ ਜਾ ਦੋ ਤੋਂ ਵੱਧ ਵਿਸ਼ੇ ਪੜੇ ਹੋਏ ਹਨ। ਉਦਾਹਰਣ ਵੱਜੋਂ ਇੱਕ ਭਾਸ਼ਾ ਦਾ ਵਿਸ਼ਾ ( ਪੰਜਾਬੀ, ਹਿੰਦੀ, ਅੰਗਰੇਜ਼ੀ ) ਪੜ੍ਹਿਆ ਹੋਇਆ ਹੁੰਦਾ ਹੈ ਅਤੇ ਇੱਕ ਹੋਰ ਟੀਚਿੰਗ ਵਿਸ਼ਾ ਪੜਿਆ ਹੋਇਆ ਹੁੰਦਾ ਹੈ ਭਾਵ ਦੋ ਟੀਚਿੰਗ ਵਿਸ਼ੇ ਪੜੇ ਹੁੰਦੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਉਮੀਦਵਾਰਾਂ ਵੱਲੋਂ ਦੋ ਟੀਚਿੰਗ ਸਬਜੈਕਟ ਤੋਂ ਬਾਅਦ ਇੱਕ ਟੀਚਿੰਗ ਵਿਸ਼ਾ ਹੋਰ ਵਾਧੂ ਵਿਸ਼ਾ ਦੇ ਤੌਰ ਤੇ ਪਾਸ ਕੀਤਾ ਹੁੰਦਾ ਹੈ। ਉਦਹਾਰਣ ਵੱਜੋਂ ਕਿਸੇ ਉਮੀਦਵਾਰ ਨੇ ਟੀਚਿੰਗ ਆਫ ਪੰਜਾਬੀ, ਹਿੰਦੀ , ਅੰਗਰੇਜ਼ੀ ਵਿੱਚੋਂ ਕੋਈ ਇਕ ਵਿਸ਼ਾ ਪੜਿਆ ਹੈ ਅਤੇ ਉਸਨੇ ਟੀਚਿੰਗ ਆਫ ਮਿਊਜ਼ਿਕ ਅਤੇ। ਟੀਚਿੰਗ ਆਫ ਫਿਜ਼ੀਕਲ ਐਜੂਕੇਸ਼ਨ ਦਾ ਵਿਸ਼ਾ ਪੜਿਆ ਹੈ, ਕਿਸੇ ਨੇ ਹਿੰਦੀ, ਸਮਾਜਿਕ ਸਿੱਖਿਆ, ਫਾਈਨ ਆਰਟ ਅਤੇ ਨਾਲ ਡੀ ਪੀ ਐਡ ਦਾ ਕੋਰਸ ਵੀ ਕੀਤਾ ਹੋਇਆ ਹੈ ਜੋ ਫਿਜ਼ੀਕਲ ਐਜੂਕੇਸ਼ਨ ਦੇ ਪੇਪਰ ਲਈ ਯੋਗਤਾ ਰੱਖਦਾ ਹੈ। ਕੲਈ ਉਮੀਦਵਾਰਾਂ ਵੱਲੋਂ ਬੀ. ਐਡ. ਵਿੱਚ ਟੀਚਿੰਗ ਆਫ ਪੰਜਾਬੀ , ਟੀਚਿੰਗ ਆਫ ਫਿਜ਼ੀਕਲ ਐਜੂਕੇਸ਼ਨ, ਟੀਚਿੰਗ ਆਫ ਫਾਈਨ ਆਰਟ ਜਾਂ ਟੀਚਿੰਗ ਆਫ ਮਿਊਜ਼ਿਕ ਵਿਸ਼ਾ ਪੜਿਆ ਹੋਇਆ ਹੈ। ਇਸ ਤਰ੍ਹਾਂ ਸਾਰੇ ਵਿਸ਼ਿਆਂ ਦੇ ਅਧਿਆਪਕਾਂ ਦਾ ਇੱਕੋ ਦਿਨ ਇੱਕੋ ਸਮੇਂ ਪੇਪਰ ਲੈਣਾ ਸੰਭਵ ਨਹੀਂ। ਅਜਿਹਾ ਕਰਨਾ ਇਨ੍ਹਾਂ ਵਿਸ਼ਿਆਂ ਦੇ ਬੇਰੁਜ਼ਗਾਰ ਅਧਿਆਪਕਾਂ ਦੇ ਹਿੱਤਾਂ ਦਾ ਘਾਣ ਕਰਨਾ ਹੈ ਉਹ ਵੀ ਉਸ ਸਮੇਂ ਵਿੱਚ ਜਦੋਂ ਕਿ ਸਮਾਜ ਵਿੱਚ ਬੇਰੁਜ਼ਗਾਰ ਇੱਕ ਬਹੁਤ ਵੱਡੀ ਸਮੱਸਿਆ ਬਣ ਕੇ ਉਭਰ ਰਹੀ ਹੈ। ਅਜਿਹੇ ਸਮੇਂ ਵਿੱਚ ਜਿਹੜੇ ਉਮੀਦਵਾਰ ਕਈ-ਕਈ ਵਿਸ਼ਿਆਂ ਲਈ ਯੋਗ ਹਨ ਉਹ ਮੰਜਬੂਰੀ ਵਸ ਸਰਕਾਰ ਦੀਆਂ ਅਣਗਹਿਲੀਆਂ ਅਤੇ ਬੇਢੰਗੀਆਂ ਨੀਤੀਆਂ ਕਰਕੇ ਰੁਜ਼ਗਾਰ ਦੇ ਮੌਕੇ ਖੋ ਬੈਠਦੇ ਹਨ ਉਦਾਹਰਣ ਵਜੋਂ ਬਰਨਾਲਾ ਜ਼ਿਲ੍ਹੇ ਦੇ ਰਾਮਪ੍ਰਕਾਸ਼ ਨੇ ਦੱਸਿਆ ਕਿ ਉਹ ਫਿਜ਼ੀਕਲ ਐਜੂਕੇਸ਼ਨ ਅਤੇ ਆਰਟ ਐਂਡ ਕਰਾਫਟ ਦੀ ਅਸਾਮੀ ਲਈ ਅਪਲਾਈ ਕੀਤਾ ਹੋਇਆ ਹੈ, ਪਰੰਤੂ ਉਸਨੂੰ ਸਰਕਾਰ ਵੱਲੋਂ ਕੋਈ ਯੋਗ ਵਿਵਸਥਾ ਨਾ ਮਿਲਣ ਕਰਕੇ ਇੱਕ ਵਿਸ਼ੇ ਦਾ ਟੈੱਟ ਪੇਪਰ-2 ਦੇਣਾ ਪਿਆ ਅਤੇ ਇੱਕ ਵਿਸ਼ੇ ਦਾ ਟੈੱਟ ਪੇਪਰ-2 ਛੱਡਣਾ ਪਿਆ। ਹੋਰ ਬਹੁਤ ਉਮੀਦਵਾਰਾਂ ਨੂੰ ਇਹ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵੱਲ ਕਿ ਸਰਕਾਰ ਅਤੇ ਵਿਭਾਗ ਦਾ ਕੋਈ ਧਿਆਨ ਨਹੀਂ।
ਹੁਣ ਸਵਾਲ ਉੱਠਦਾ ਹੈ ਕਿ ਪੰਜਾਬ ਸਰਕਾਰ ਦੇ ਨਵੇਂ ਪੈਟਰਨ ਅਨੁਸਾਰ ਪੀ ਐੱਸ ਟੈੱਟ ਪ੍ਰੀਖਿਆ-2 ਕਿਵੇਂ ਸੰਭਵ ਹੋ ਸਕਦੀ ਹੈ। ਇਸ ਲਈ ਬਹੁਤ ਵੱਡੇ ਪੱਧਰ ਤੇ ਟੈੱਟ-2 ਦੀ ਪ੍ਰੀਖਿਆ ਵਿੱਚ ਸਕਰਾਤਮਕ ਫੇਰਬਦਲ ਕਰਨੇ ਪੈਣਗੇ ਫਿਰ ਕਿਤੇ ਜਾਕੇ ਪੰਜਾਬ ਸਰਕਾਰ ਦਾ ਇਹ ਨਵਾਂ ਪੈਟਰਨ ਬੇਰੁਜ਼ਗਾਰਾਂ ਲਈ ਕਾਰਗਰ ਸਿੱਧ ਹੋਵੇਗਾ।
1. ਪੰਜਾਬ ਰਾਜ ਅਧਿਆਪਕ ਯੋਗਤਾ ਪਰੀਖਿਆ ਪੇਪਰ -2 ਇੱਕ ਦਿਨ ਵਿੱਚ ਕੰਡਕਟਰ ਨਹੀਂ ਕਰਵਾਈ ਜਾ ਸਕਦੀ ਇਸ ਨੂੰ ਕਈ ਦਿਨਾਂ ਵਿੱਚ ਲਿਆ ਜਾਣਾ ਚਾਹੀਦਾ ਹੈ।
2.  ਸਾਇੰਸ, ਮੈਥ , ਅਤੇ ਸਮਾਜਿਕ ਸਿੱਖਿਆ ਵਾਲੇ ਅਧਿਆਪਕਾਂ ਦਾ ਸਾਰਾ 150 ਅੰਕਾਂ ਦਾ ਸਿਲੇਬਸ ਇੱਕੋ ਸਮੇਂ ਲਿਆ ਜਾ ਪਰੰਤੂ ਨਵੇਂ ਜੋੜੇ ਹੋਰਨਾਂ ਵਿਸ਼ਿਆਂ ਦਾ ਸਿਰਫ ਭਾਸ਼ਾ-ਇੱਕ, ਭਾਸ਼ਾ-2 ਅਤੇ ਬਾਲ ਮਨੋਵਿਗਿਆਨ ਅਤੇ ਅਧਿਗਮ ਸਬੰਧੀ ਮੁੱਧੇ ਵਿਸ਼ੇਆਂ ਦੇ ਕੇਵਲ 90 ਅੰਕਾਂ ਦੇ ਭਾਗ ਦਾ ਪੇਪਰ ਇੱਕ ਦਿਨ ਲਿਆ ਜਾਵੇ ।ਅਤੇ ਹੋਰ ਨਵੇਂ ਜੋੜੇ ਵਿਸ਼ਿਆਂ ( ਫਿਜ਼ੀਕਲ ਐਜੂਕੇਸ਼ਨ, ਆਰਟ ਐਂਡ ਕਰਾਫਟ, ਸੰਗੀਤ, ਹੋਮ ਸਾਇੰਸ, ਉਰਦੂ, ਸੰਸਕ੍ਰਿਤ) ਸਾਰੇ ਅਧਿਆਪਕਾਂ ਦਾ 90 ਅੰਕਾਂ ਦਾ ਪੇਪਰ ਲਿਆ ਜਾਵੇ ਅਤੇ ਇਸਦਾ ਸਮਾਂ ਵੀ 2:30 ਘੰਟਿਆਂ ਵਿੱਚੋ ਪ੍ਰਤੀ ਪ੍ਰਸ਼ਨ ਅਨੁਸਾਰ ਨਿਰਧਾਰਤ ਕੀਤਾ ਜਾਵੇ।
3.ਦੂਸਰੀ ਟਰਮ ਵਿੱਚ ਬਾਕੀ ਦੇ ਬਚਦੇ ਸਾਰੇ ਵਿਸ਼ਿਆਂ ਦਾ ਪੇਪਰ ਸਵੇਰੇ ਅਤੇ ਸ਼ਾਮ ਨੂੰ ਇੱਕ ਇੱਕ ਕਰਕੇ ਲਿਆ ਜਾਵੇ ਉਦਾਹਰਣ ਵਜੋਂ ਸਵੇਰ ਸਮੇਂ ਫਿਜ਼ੀਕਲ ਐਜੂਕੇਸ਼ਨ ਦੇ 60 ਅੰਕਾਂ ਦਾ ਪੇਪਰ ਲਿਆ ਜਾਵੇ ਅਤੇ ਸ਼ਾਮ ਨੂੰ ਸੰਗੀਤ ਵਿਸ਼ੇ ਦਾ ਪੇਪਰ ਲਿਆ ਜਾਵੇ। ਇਸੇ ਤਰ੍ਹਾਂ ਬਾਂਕੀ ਵਿਸ਼ਿਆਂ ਸਵੇਰੇ ਸੰਸਕ੍ਰਿਤ, ਸ਼ਾਮ ਨੂੰ ਉਰਦੂ ਤੀਜੇ ਦਿਨ ਸਵੇਰੇ ਹੋਮ ਸਾਇੰਸ, ਸ਼ਾਮ ਨੂੰ ਆਰਟ ਐਂਡ ਕਰਾਫਟ, ਚੌਥੇ ਦਿਨ ਖੇਤੀਬਾੜੀ ਅਤੇ ਕਿਸੇ ਹੋਰ ਵਿਸ਼ੇ ਦੇ 60 ਅੰਕਾਂ ਦਾ ਪੇਪਰ ਲਿਆ ਜਾਵੇ।
4. ਬਾਅਦ ਵਿੱਚ ਇਨ੍ਹਾਂ ਪ੍ਰਾਪਤ ਅੰਕਾਂ ਨੂੰ ਜੋੜਕੇ ਰਿਜਲਟ ਕੱਢਿਆ ਜਾਵੇ।
5.ਨਕਲ ਦਾ ਨੂੰ ਰੋਕਣ ਲਈ ਉਪਰਾਲਾ ਕੀਤਾ ਜਾਵੇ ਕਿ ਜਿਨ੍ਹਾਂ ਵਿਸ਼ਿਆ ਦਾ ਪੇਪਰ ਲਿਆ ਜਾਵੇ ਉਸੇ ਵਿਸ਼ੇ ਦੇ ਅਧਿਆਪਕਾਂ ਦੀ ਡਿਊਟੀ ਨਾ ਲਗਾਈ ਜਾਵੇ।
6. ਜਿਨ੍ਹਾਂ ਜ਼ਿਲ੍ਹਿਆਂ ਵਿੱਚ ਪੇਪਰ ਲੀਕ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਨਾ ਬਣਾਏ ਜਾਣ।
7. ਬਾਇਓਮੈਟ੍ਰਿਕ ਹਾਜ਼ਰੀ ਉਮੀਦਵਾਰਾਂ ਦੀ ਉਹਨਾਂ ਦੀ ਸੀਟ ਉਪਰ ਬੈਠਿਆਂ ਹੀ ਲੱਗੇ, ਨਾ ਕਿ ਪ੍ਰੀਖਿਆ ਕੇਂਦਰ ਤੋਂ ਬਾਹਰ ਲਗਾਈ ਜਾਵੇ। 
8. ਦੂਸਰਾ ਵਿਕਲਪ ਨੈਸ਼ਨਲ ਕਾਉਂਸਿਲ ਟੀਚਰ ਐਜੂਕੇਸ਼ਨ ਦੀਆਂ ਹਦਾਇਤਾਂ ਅਨੁਸਾਰ ਟੈੱਟ ਪੇਪਰ -2,  ਸਟਰੀਟ 1 ਮੈਥ ਸਾਇੰਸ ਅਤੇ ਸਟਰੀਮ 2 ਸਮਾਜਿਕ ਸਿੱਖਿਆ, ਵਿੱਚੋਂ ਹੋਰ ਸਭ ਤਰ੍ਹਾਂ ਦੇ ਅਧਿਆਪਕਾਂ ਵੱਲੋਂ ਕੋਈ ਇੱਕ ਸਟਰੀਮ ਦੇ 60 ਅੰਕ ਦੇ ਸਿਲੇਬਸ ਦੀ ਚੋਣ ਕਰਕੇ ਪੁਰਾਣੇ ਪੈਟਰਨ ਅਨੁਸਾਰ ਹੀ ਇੱਕੋ ਦਿਨ ਇੱਕੋ ਸਮੇਂ ਪੇਪਰ ਲੈ ਲਿਆ ਜਾਵੇ। ਕਿਉਂਕਿ ਸਾਇੰਸ- ਮੈਥ ਅਤੇ  ਸੋਸਲ ਸਟੱਡੀ ਦੇ 60 ਅੰਕਾਂ ਦੇ ਪ੍ਰਸ਼ਨ ਕੇਂਦਰ ਤੇ ਸਟੇਟ ਦੀ ਸਕੂਲ ਸਿੱਖਿਆ ਦੀਆਂ ਛੇਵੀਂ ਤੋਂ ਅੱਠਵੀਂ ਤੱਕ ਦੀਆਂ ਜਮਾਤ ਤੱਕ ਦੀਆਂ ਕਿਤਾਬਾਂ ਦਾ ਸਿਲੇਬਸ ਹੀ ਹੈ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਜਾ ਕਿਸੇ ਹੋਰ ਬੋਰਡ ਦੇ ਵਿਦਿਆਰਥੀਆਂ ਵੱਲੋਂ ਲਾਜ਼ਮੀ ਤੌਰ ਤੇ ਸਾਇੰਸ, ਮੈਥ, ਸਮਾਜਿਕ ਸਿੱਖਿਆ ਵਿਸ਼ਿਆਂ ਦੇ ਰੂਪ ਵਿੱਚ ਪੜਿਆ ਹੋਇਆ ਹੈ।
ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਸੂਬਾ ਆਗੂ ਪ੍ਰਧਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਆਮ ਆਦਮੀ ਦੀਆਂ ਸਮੱਸਿਆਂਵਾਂ ਅਤੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਟੇਟ ਟੀਚਰ ਇਲੀਜੀਬਿਲਟੀ ਟੈਸਟ-2 ਦੀ ਪ੍ਰੀਖਿਆ ਵਿੱਚ ਲੋੜੀਂਦੇ ਸੁਧਾਰ ਕੀਤੇ ਜਾਣ ਦੀ ਲੋੜ ਹੈ ਨਾ ਕਿ ਕਾਹਲੀ ਕਾਹਲੀ ਕੋਈ ਨਵੀਂ ਪਾਲਿਸੀ ਲੋਕਾਂ ਉਪਰ ਥੋਪ ਕੇ ਆਪਣੀ ਜ਼ਿਮੇਵਾਰੀ ਤੋਂ ਸੁਰਖ਼ਰੂ ਹੋਣ ਦੀ। ਜੇਕਰ ਪੰਜਾਬ ਸਰਕਾਰ ਲੋਕਾਂ ਦੀ ਅਵਾਜ਼ ਨਹੀਂ ਸੁਣਦੀ ਤਾਂ ਪਹਿਲਾਂ ਵਾਲੀਆਂ ਸਰਕਾਰਾਂ ਤੇ ਮੌਜੂਦਾ ਵਿੱਚ ਕੋਈ ਅੰਤਰ ਨਹੀਂ ਅਤੇ ਅੰਤ ਇਸ ਸਰਕਾਰ ਦਾ ਵੀ ਉਹੀ ਹਾਲ ਹੋਵੇਗਾ ਜੋ ਪਹਿਲਾਂ ਵਾਲੀਆਂ ਦਾ ਹੋਇਆ ਹੈ।

ਜਾਰੀ ਕਰਤਾ:- 
ਹਰਜਿੰਦਰ ਸਿੰਘ ਝੁਨੀਰ
ਸੂਬਾ ਪ੍ਰਧਾਨ ਆਰਟ ਐਂਡ ਕਰਾਫਟ ਬੇਰੁਜ਼ਗਾਰ ਅਧਿਆਪਕ ਯੂਨੀਅਨ, ਪੰਜਾਬ।
ਮੋ ਨੰ :- 9781868847

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME