*ਪੁਰਾਣੀ ਪੈਂਨਸ਼ਨ ਬਹਾਲੀ ਲਈ ਰਾਖਵੇਂ ਫੰਡ ਦਾ ਬਜਟ ਵਿੱਚ ਜਿਕਰ ਤੱਕ ਨਹੀਂ*
ਨਵਾਂਸ਼ਹਿਰ 11 ਮਾਰਚ :- ਐਨ ਪੀ ਐਸ ਮੁਲਾਜਮਾਂ ਵਿੱਚ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕੀਤੇ ਬੱਜਟ ਵਿੱਚ ਪੁਰਾਣੀ ਪੈਂਨਸ਼ਨ ਬਹਾਲੀ ਨੂੰ ਲੈ ਕੇ ਰਾਖਵੇਂ ਫੰਡ ਸਬੰਧੀ ਜ਼ਿਕਰ ਨਾ ਹੋਣ ਕਾਰਨ ਨਿਰਾਸ਼ਾ ਫੈਲ ਗਈ ਹੈ। ਮੁੱਖ ਮੰਤਰੀ ਪੰਜਾਬ ਵਿੱਚ ਪੁਰਾਣੀ ਪੈਂਨਸ਼ਨ ਬਹਾਲੀ ਨੂੰ ਲੈ ਕੇ ਵੱਖ ਵੱਖ ਰਾਜਾਂ 'ਚ ਜਾ ਕੇ ਕਹਿ ਤਾਂ ਰਹੇ ਹਨ ਕਿ ਪੰਜਾਬ ਵਿੱਚ ਪੁਰਾਣੀ ਪੈਂਨਸ਼ਨ ਬਹਾਲ ਕਰ ਦਿੱਤੀ ਗਈ ਹੈ।, ਪਰ ਇਸਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ,ਇਸ ਵਾਰੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਕਿਹਾ ਕਿ ਜੇ ਸਰਕਾਰ ਸੱਚ ਵਿੱਚ ਹੀ ਪੁਰਾਣੀ ਪੈਂਨਸ਼ਨ ਬਹਾਲ ਕਰਨ ਲਈ ਸੰਜੀਦਾ ਹੁੰਦੀ ਤਾਂ ਬੱਜਟ ਵਿੱਚ ਆਉੰਦੇ ਵਿੱਤੀ ਸਾਲ ਵਿੱਚ ਫੰਡ ਜ਼ਰੂਰ ਰਾਖਵਾਂ ਰੱਖਿਆ ਗਿਆ ਹੁੰਦਾ। ਐਨ ਪੀ ਐਸ ਮੁਲਾਜ਼ਮ ਇਸ ਗੱਲ ਨੂੰ ਲੈ ਕੇ ਨਰਾਜ਼ ਹਨ ਤਿੱਖੇ ਸੰਘਰਸ਼ ਦੀ ਤਿਆਰੀ ਵਿੱਚ ਜੁਟ ਗਏ ਹਨ। ਅਜਿਹੇ ਵਿੱਚ 16 ਮਾਰਚ ਨੂੰ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਸਰਕਾਰ ਦੀ ਉੱਚ ਪੱਧਰੀ ਦੀ ਮੀਟਿੰਗ ਤੋਂ ਉਮੀਦਾਂ ਹਨ ਜੇ ਉਸ ਦਿਨ ਵੀ ਐਨ ਪੀ ਐਸ ਤਹਿਤ ਕਟੌਤੀ ਬੰਦ ਕਰਕੇ ਜੀ ਪੀ ਐਫ ਕਟੌਤੀ ਸਬੰਧੀ ਕੋਈ ਸਾਰਥਕ ਨਤੀਜੇ ਨਹੀਂ ਆਉੰਦੇ ਤਾਂ ਸਰਕਾਰ ਨੂੰ ਜਬਰਦਸਤ ਸੰਘਰਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਐਨ ਪੀ ਐਸ ਮੁਲਾਜਮ ਇਸਨੂੰ ਸਿਆਸੀ ਲਾਹਾ ਲੈਣ ਲਈ ਸਿਰਫ ਐਲਾਨ ਮਾਤਰ ਮੰਨ ਰਹੇ ਹਨ। ਐਲਾਨ ਦੇ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਜਮੀਨੀਂ ਤੌਰ ਤੇ ਕੋਈ ਕੰਮ ਨਹੀਂ ਹੋਇਆ ਪਰ ਸਿਆਸੀ ਲਾਹੇ ਲੈਣ ਦਾ ਦੌਰ ਜਾਰੀ ਹੈ। 16 ਮਾਰਚ ਦੀ ਮੀਟਿੰਗ ਤੌ ਬਾਅਦ ਮੁਲਾਜਮਾਂ ਦੀ ਅਗਲੀ ਰਣਨੀਤੀ ਦਾ ਐਲਾਨ ਹੋ ਸਕਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜੁਝਾਰ ਸੰਹੂਗੜਾ, ਸ਼ਤੀਸ ਕੁਮਾਰ ਨਵਾਂਗਰਾਮ, ਸੁਰਿੰਦਰ ਛੂਛੇਵਾਲ, ਭੁਪਿੰਦਰ ਸਿੰਘ, ਸ਼ੁਦੇਸ ਦੀਵਾਨ, ਜੁਗਰਾਜ ਸਿੰਘ, ਪਵਨ ਕੁਮਾਰ ਅਤੇ ਨਵੀਨ ਕਰੀਹਾ ਵੀ ਮੌਜੂਦ ਸਨ।
ਕੈਪਸ਼ਨ: ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਅਤੇ ਸਾਥੀ ਪ੍ਰੈਸ ਨਾਲ ਗੱਲ ਕਰਦੇ ਹੋਏ।