ਨਵਾਂਸਹਿਰ 23 ਮਾਰਚ:- ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਪਾਲਸਾ ਪੰਥ ਦੇ ਸਿਰਜਨਾ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਪਿੰਡ ਜੁਲਾਹ ਮਾਜਰਾ ਵਿਖੇ 28 ਮਾਰਚ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਜਾ ਰਿਹਾ ਹੈ। ਪੰਥ ਪ੍ਰਸਿੱਧ ਵਿਦਵਾਨ ਭਾਈ ਸਰਬਜੀਤ ਸਿੰਘ ਦੀ ਸਰਪ੍ਰਸਤੀ ਹੇਠ ਇਹ ਕੈਂਪ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ। ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ: ਮਨਦੀਪ ਕੌਰ ਐਮ ਐਸ (ਆਈ) ਮਨਦੀਪ ਆਈ ਹਸਪਤਾਲ ਨਵਾਂਸ਼ਹਿਰ ਵਾਲੇ ਮਰੀਜਾਂ ਦੀ ਜਾਂਚ ਸਵੇਰੇ 08:00 ਵੱਜੇ ਤੋਂ ਦੁਪਹਿਰ 02:30 ਵੱਜੇ ਤੱਕ ਗੁਰਦੁਆਰਾ ਸਿੰਘ ਸਭਾ ਜੁਲਾਹ ਮਾਜਰਾ ਵਿਖੇ ਕਰਨਗੇ ਅਤੇ ਜਾਂਚ ਉਪਰੰਤ ਅਪਰੇਸ਼ਨ ਯੋਗ ਮਰੀਜਾਂ ਦੇ ਅਪਰੇਸ਼ਨ ਮਨਦੀਪ ਹਸਪਤਾਲ ਨਵਾਂਸ਼ਹਿਰ ਵਿਖੇ ਹੋਣਗੇ।
ਇਹ ਜਾਣਕਾਰੀ ਦਿੰਦਿਆਂ ਹੋਇਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਲੋੜਵੰਦ ਮਰੀਜਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਭਾਈ ਸਰਬਜੀਤ ਸਿੰਘ ਜੀ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਅਜਿਹੇ ਉਪਰਾਲੇ ਸਭ ਤੋਂ ਉੱਤਮ ਕਾਰਜ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਅਜਿਹੀਆਂ ਸੰਸਥਾਵਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਜੋ ਲੋੜਵੰਦਾਂ ਅਤੇ ਸਰਬੱਤ ਦੇ ਭਲਾ ਲਈ ਨੇਕ ਕਾਰਜ ਕਰ ਰਹੀਆਂ ਹਨ। ਉਨਾ ਨੇ ਇਲਾਕੇ ਦੀਆਂ ਸੰਗਤਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਭਾਈ ਸਰਬਜੀਤ ਸਿੰਘ ਵਲੋਂ ਇਸ ਸੇਵਾ ਲਈ ਆਪਣੀ ਦਸਵੰਧ ਦੀ ਕਮਾਈ ਵਿਚੋਂ ਪੰਜਾਹ ਹਜ਼ਾਰ ਰੁਪਏ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਨੂੰ ਅਰਪਨ ਕੀਤੇ।
ਇਸ ਮੌਕੇ ਡਾ: ਮਨਦੀਪ ਕੌਰ ਵਲੋਂ ਵੀ ਅਪਰੇਸ਼ਨ ਕੈਂਪ ਦੇ ਅਸਥਾਨ ਦਾ ਮੁਆਇਨਾ ਕੀਤਾ ਗਿਆ ਅਤੇ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਜਗਜੀਤ ਸਿੰਘ ਸਰਪੰਚ, ਅਮਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਭੇਜ ਸਿੰਘ, ਬਲਵੰਤ ਸਿੰਘ ਸੋਇਤਾ ਸਰਪ੍ਰਸਤ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ, ਜਗਜੀਤ ਸਿੰਘ ਬਾਟਾ, ਹਕੀਕਤ ਸਿੰਘ, ਕੁਲਜੀਤ ਸਿੰਘ, ਕਿਰਪਾਲ ਸਿੰਘ, ਬਹਾਦਰ ਸਿੰਘ, ਦਿਲਾਵਰ ਸਿੰਘ ਅਤੇ ਸੁਰਿੰਦਰ ਸਿੰਘ ਪੰਚ ਵੀ ਮੌਜੂਦ ਸਨ।