Friday, 10 March 2023
ਨਸ਼ੇ ਦੇ ਦੈਂਤ ਨੇ ਨਿਗਲਿਆ ਨਵਾਂਸ਼ਹਿਰ ਚ ਇਕ ਹੋਰ ਨੌਜਵਾਨ
ਨਵਾਂਸ਼ਹਿਰ 10 ਮਾਰਚ :- ਪੰਜਾਬ ਚ ਨਸਿਆ ਦਾ ਦੈਤ ਲਗਾਤਾਰ ਨੌਜਵਾਨਾਂ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਨਸਿਆ ਖਿਲਾਫ ਮੁਹਿੰਮ ਠੁੱਸ ਨਜਰ ਆ ਰਹੀ । ਬੀਤੇ ਕੱਲ੍ਹ ਨਵਾਂਸ਼ਹਿਰ ਦੇ ਕੱਲਰਾ ਮੁਹੱਲਾ ਚ ਇਕ 37 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਇਕ ਵਾਰ ਫਿਰ ਨਵਾਂਸ਼ਹਿਰ ਪ੍ਰਸਾਸਨ ਨੂੰ ਸਵਾਲਾਂ ਦੇ ਘੇਰੇ ਚ ਖੜਾ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਕੌਸਲਰ ਪਰਮ ਸਿੰਘ ਖਾਲਸਾ ਨੇ ਦੱਸਿਆ ਕਿ ਜਿਸ ਮੁਹੱਲੇ ਤੋਂ ਨੌਜਵਾਨ ਦੀ ਲਾਸ਼ ਮਿਲੀ ਉੱਥੇ ਦੀ ਪੁਲਿਸ ਨੂੰ ਜਾਚ ਕਰਨੀ ਚਾਹੀਦੀ ਹੈ ਕਿ ਨਸ਼ ਕਿਥੋਂ ਆਇਆਂ ਤੇ ਕੌਣ ਨੌਜਵਾਨਾਂ ਨੂੰ ਮੌਤ ਵੰਡ ਕੇ ਆਪਣਾ ਘਰ ਭਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਨੌਜਵਾਨ 2 ਦਿਨ ਤੋ ਲਾਪਤਾ ਸੀ ਜਿਸ ਦੀ ਸਕਾਇਤ ਪੁਲਿਸ ਨੂੰ ਕੀਤੀ ਗਈ । ਜਿਸ ਤੇ ਬੀਤੀ ਸਾਮ ਉਨ੍ਹਾਂ ਨੂੰ ਪਤਾ ਲਗਾ ਕਿ ਨਵਾਂਸ਼ਹਿਰ ਦੇ ਕਲੱਰਾ ਮੁਹੱਲਾ ਦੇ ਇਕ ਪਲਾਟ ਚ ਬਣੇ ਖੰਡਰ ਨੁਮਾ ਮਕਾਨ ਵਿਚ ਇਕ ਨੌਜਵਾਨ ਦੀ ਲਾਸ ਪਈ ਹੈ ਜਿਸ ਤੇ ਉਨ੍ਹਾ ਵਲੋ ਮੌਕੇ ਤੇ ਜਾ ਕੇ ਦੇਖਿਆ ਕੇ ਜਿਸ ਨੌਜਵਾਨ ਦੀ ਲਾਸ ਪਈ ਹੈ ਉਹ ਫਤਹਿ ਨਗਰ ਨਵਾਂਸ਼ਹਿਰ ਦਾ ਵਾਸੀ ਹੈ ਤੇ ਮਿ੍ਤਕ ਦਾ ਨਾਮ ਸਮਦੀਪ ਸਿੰਘ ਹੈ । ਉਧਰ ਦੂਸਰੇ ਪਾਸੇ ਕਲੱਰਾ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਜਿਸ ਪਲਾਟ ਵਿਚ ਲਾਸ਼ ਮਿਲੀ ਹੈ ਇਥੇ 10-15 ਮੁੰਡੇ ਨਸ਼ ਕਰਨ ਲਈ ਬੈਠੇ ਰਹਿੰਦੇ ਹਨ । ਉਨ੍ਹਾਂ ਦੱਸਿਆ ਕਿ ਮੁਹੱਲੇ ਦੀਆਂ ਔਰਤਾਂ ਦਾ ਲੰਘਣਾ ਇੱਥੋਂ ਮੁਸਕਿਲ ਕੀਤਾ ਹੋਇਆ ਹੈ ਪੁਲਿਸ ਵਲੋ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿਤੀ ਹੈ
By
EDITER
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...