Wednesday, 17 September 2025

ਸਫਾਈ ਹੀ ਸੇਵਾ ਅਭਿਆਨ – 2025 ਦੇ ਤਹਿਤ ਪੀ.ਐਲ.ਡਬਲਿਊ. ਵਿੱਚ ਸਫਾਈ ਸ਼ਪਥ ਦਾ ਆਯੋਜਿਨ

ਸਫਾਈ ਹੀ ਸੇਵਾ ਅਭਿਆਨ – 2025 ਦੇ ਤਹਿਤ ਪੀ.ਐਲ.ਡਬਲਿਊ. ਵਿੱਚ ਸਫਾਈ ਸ਼ਪਥ ਦਾ ਆਯੋਜਿਨ
ਪਟਿਆਲਾ, 17 ਸਤੰਬਰ (ਬਿਊਰੋ) ਸਫਾਈ ਹੀ ਸੇਵਾ ਅਭਿਆਨ 2025 ਅਤੇ ਸਪੈਸ਼ਲ ਕੈਂਪੇਨ 5.0 ਦੇ ਤਹਿਤ ਪਟਿਆਲਾ ਲੋਕੇਮੋਟਿਵ ਵਰਕਸ (ਪੀ.ਐਲ.ਡਬਲਿਊ.) ਵਿੱਚ ਅੱਜ ਸਫਾਈ ਸ਼ਪਥ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ 'ਤੇ ਪ੍ਰਿੰਸਿਪਲ ਚੀਫ ਐਡਮਿਨਿਸਟ੍ਰੇਟਿਵ ਅਫ਼ਸਰ (ਪੀ.ਸੀ.ਏ.ਓ.) ਸ੍ਰੀ ਰਾਜੇਸ਼ ਮੋਹਨ ਨੇ ਪ੍ਰਸ਼ਾਸਨਿਕ ਭਵਨ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਫਾਈ ਸਪਥ ਦਿਵਾਈ। ਉਨ੍ਹਾਂ ਨੇ ਸਭ ਕਰਮਚਾਰੀਆਂ ਨੂੰ ਕਾਰਜਸਥਲ ਅਤੇ ਆਸ-ਪਾਸ ਸਫਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਸਵੱਛ ਭਾਰਤ ਮਿਸ਼ਨ ਦੀ ਸਫਲਤਾ ਲਈ ਸਰਗਰਮ ਯੋਗਦਾਨ ਪਾਉਣ ਦਾ ਅਪੀਲ ਕੀਤਾ।
ਪੀ.ਐਲ.ਡਬਲਿਊ. ਦੇ ਵੱਖ-ਵੱਖ ਵਿਭਾਗਾਂ, ਯੂਨਿਟਾਂ, ਕਾਲੋਨੀਆਂ ਅਤੇ ਕੇਂਦਰੀ ਵਿਦਿਆਲੇ ਦੇ ਵਿਦਿਆਰਥੀਆਂ ਵੱਲੋਂ ਵੀ ਸ਼ਪਥ ਸਮਾਗਮ ਕੀਤੇ ਗਏ। ਇਸ ਮੌਕੇ 'ਤੇ ਸਭ ਨੇ ਇਹ ਵਾਅਦਾ ਕੀਤਾ ਕਿ ਉਹ ਹਰ ਸਾਲ 100 ਘੰਟੇ ਸਫਾਈ ਲਈ ਸਮਰਪਿਤ ਕਰਨਗੇ ਅਤੇ ਹੋਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਗੇ। ਇਹ ਸਮਾਗਮ ਪੀ.ਐਲ.ਡਬਲਿਊ. ਵਿੱਚ 11 ਸਤੰਬਰ ਤੋਂ 31 ਅਕਤੂਬਰ 2025 ਤੱਕ ਚੱਲ ਰਹੇ ਖ਼ਾਸ ਸਫਾਈ ਅਭਿਆਨ ਦਾ ਹਿੱਸਾ ਹੈ, ਜਿਸ ਦੇ ਤਹਿਤ ਸਫਾਈ ਅਭਿਆਨ, ਸਾਈਕਲ ਰੈਲੀ, ਮੈਰਾਥਨ, ਰੁੱਖ ਲਗਾਉਣ, RRR ਗਤੀਵਿਧੀਆਂ ਅਤੇ 31 ਅਕਤੂਬਰ ਨੂੰ ਸਫਾਈ ਇਨਾਮ ਵੰਡ ਸਮਾਰੋਹ ਵਰਗੇ ਕਈ ਪ੍ਰੋਗਰਾਮ ਕੀਤੇ ਜਾਣਗੇ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME