(ਫਲੱਡਸ,ਅੰਗਰੇਜ਼ੀ ਭਾਸ਼ਾ ਵਿਚ)
ਡਾ. ਸੁਰਿੰਦਰ ਪਾਲ ਅਗਨੀਹੋਤਰੀ
ਪ੍ਰਿੰਸੀਪਲ ਪੀ ਐਮ ਸ੍ਰੀ ਸਸਸਸ ਲੰਗੜੋਆ,ਸ਼.ਭ ਸ ਨਗਰ
ਜਦੌਂ ਵੱਡੇ ਪੱਧਰ ‘ਤੇ ਬੇਹਿਸਾਬ ਬਾਰਿਸ਼ ਨਾਲ ਪਾਣੀ ਆ ਜਾਂਦਾ ਹੈ ਤਾਂ ਦਰਿਆ, ਨਦੀਆਂ ਜਾਂ ਨਹਿਰਾਂ ਆਪਣੇ ਕੰਢੇ ਤੋੜ ਲੈਂਦੀਆਂ ਹਨ ਅਤੇ ਬਹੁਤ ਸਾਰੇ ਇਲਾਕੇ ਪਾਣੀ ਵਿੱਚ ਡੁੱਬ ਜਾਂਦੇ ਹਨ। ਇਸ ਨਾਲ ਖੇਤ,ਘਰ ਅਤੇ ਰਾਹਾਂ ਸਭ ਪਾਣੀ ਵਿੱਚ ਡੁੱਬ ਜਾਂਦੇ ਹਨ ਇਸ ਨੂੰ ਹੜ੍ਹ ਜਾਂ ਫਲੱਡਸ ਕਹਿੰਦੇ ਹਨ।ਇਹ ਕਿਉਂ ਆਉਂਦੇ ਹਨ?
ਹੜ੍ਹ (ਫਲੱਡਸ) ਕਈ ਕਾਰਣਾਂ ਕਰਕੇ ਆਉਂਦੇ ਹਨ:
ਜ਼ਿਆਦਾ ਬਾਰਿਸ਼ :-ਜਦੋਂ ਬਹੁਤ ਤੇਜ਼ ਤੇ ਲਗਾਤਾਰ ਮੀਂਹ ਪੈਂਦਾ ਹੈ।
ਬਰਫ਼ ਪਿਘਲਣਾ :–ਪਹਾੜਾਂ ਵਿੱਚੋਂ ਬਰਫ਼ ਤੇਜ਼ੀ ਨਾਲ ਪਿਘਲ ਕੇ ਦਰਿਆਵਾਂ ਵਿੱਚ ਪਾਣੀ ਨੂੰ ਵਧਾ ਦਿੰਦੀ ਹੈ।
ਡੈਮ ਜਾਂ ਬੰਨ ਦਾ ਟੁੱਟਣਾ :-ਜਦੋਂ ਬੰਨ ਟੁੱਟ ਜਾਂਦਾ ਹੈ ਤਾਂ ਇੱਕਦਮ ਬਹੁਤ ਪਾਣੀ ਵਗ ਜਾਂਦਾ ਹੈ।
ਗਲੋਬਲ ਵਾਰਮਿੰਗ ਤੇ ਮੌਸਮੀ ਤਬਦੀਲੀ:-ਗਲੋਬਲ ਵਾਰਮਿੰਗ ਜਿਸ ਕਰਕੇ ਬਾਰਿਸ਼ ਦਾ ਪੈਟਰਨ ਬਦਲ ਗਿਆ ਹੈ ਤੇ ਅਕਸਰ ਬੇਹਿਸਾਬ ਮੀਂਹ ਪੈਣ ਲੱਗ ਪਿਆ ਹੈ।
ਜੰਗਲਾਂ ਦਾ ਕੱਟਣਾ:-ਜਦੋਂ ਦਰੱਖਤ ਘੱਟ ਹੋ ਜਾਂਦੇ ਹਨ ਤਾਂ ਮਿੱਟੀ ਪਾਣੀ ਰੋਕ ਨਹੀਂ ਸਕਦੀ, ਤੇ ਹੜ੍ਹ ਆਸਾਨੀ ਨਾਲ ਆ ਜਾਂਦੇ ਹਨ।
ਫਲੱਡ ਤੋਂ ਬਚਾਅ ਕਿਵੇਂ ਕਰੀਏ?
1.ਵੱਧ ਤੋਂ ਵੱਧ ਦਰੱਖਤ ਲਗਾਓ।
2.ਬੰਨ ਤੇ ਡੈਮ ਮਜ਼ਬੂਤ ਬਣਾਓ।
3.ਪਾਣੀ ਦੀ ਬਰਬਾਦੀ ਨਾ ਕਰੋ।
ਹੜ੍ਹਾਂ ਦੇ ਪਾਣੀ ਦੀ ਵਰਤੋਂ ਕਿਵੇਂ ਕਰੀਏ? ਅਕਸਰ ਹੜ੍ਹਾਂ ਦਾ ਪਾਣੀ ਬਰਬਾਦ ਹੋ ਜਾਂਦਾ ਹੈ ਪਰ ਜੇਕਰ ਅਸੀਂ ਇਸ ਦੀ ਸਹੀ ਤਰੀਕੇ ਨਾਲ ਵਰਤੋਂ ਕਰੀਏ ਤਾਂ ਇਹ ਕਈ ਕੰਮ ਆ ਸਕਦਾ ਹੈ।
ਹੜ੍ਹ ਦੇ ਪਾਣੀ ਦੀ ਵਰਤੋਂ ਦੇ ਤਰੀਕੇ:-
ਖੇਤੀਬਾੜੀ ਵਿੱਚ:-ਹੜ੍ਹਾਂ ਦਾ ਪਾਣੀ ਇਕੱਠਾ ਕਰਕੇ ਖੇਤਾਂ ਵਿੱਚ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ।ਜ਼ਮੀਨ ਦੇ ਹੇਠਾਂ ਪਾਣੀ ਵਧਾਉਣ ਲਈ ਤਾਲਾਬ, ਝੀਲਾਂ ਅਤੇ ਚੈਕ ਡੈਮਾਂ ਵਿੱਚ ਇਹ ਪਾਣੀ ਰੱਖਿਆ ਜਾਵੇ,ਤਾਂ ਜ਼ਮੀਨ ਦਾ ਹੇਠਲਾ ਪਾਣੀ ਭਰ ਜਾਂਦਾ ਹੈ।
ਬਿਜਲੀ ਬਣਾਉਣ ਲਈ:- ਜੇ ਪਾਣੀ ਨੂੰ ਡੈਮਾਂ ਵਿੱਚ ਸੰਭਾਲਿਆ ਜਾਵੇ ਤਾਂ ਇਸ ਨਾਲ ਹਾਈਡਰੋ ਪਾਵਰ (ਪਾਣੀ ਤੋਂ ਬਿਜਲੀ) ਬਣ ਸਕਦੀ ਹੈ। ਪੀਣ ਵਾਲੇ ਪਾਣੀ ਲਈ:- ਸਿੱਧਾ ਫਲੱਡ ਦਾ ਪਾਣੀ ਪੀਣਾ ਠੀਕ ਨਹੀਂ, ਪਰ ਜੇ ਇਹਨੂੰ ਫਿਲਟਰ ਤੇ ਸਾਫ਼ ਕੀਤਾ ਜਾਵੇ ਤਾਂ ਪੀਣ ਯੋਗ ਬਣਾਇਆ ਜਾ ਸਕਦਾ ਹੈ।
ਉਦਯੋਗ ਤੇ ਹੋਰ ਕੰਮਾਂ ਲਈ :- ਕਈ ਫੈਕਟਰੀਆਂ, ਇੱਟਾਂ ਦੇ ਭੱਠੇ ਤੇ ਨਿਰਮਾਣ ਕੰਮਾਂ ਲਈ ਵੀ ਇਹ ਪਾਣੀ ਵਰਤਿਆ ਜਾ ਸਕਦਾ ਹੈ।ਹੜ੍ਹ ਦੇ ਪਾਣੀ (ਬਰਸਾਤ ਦੇ ਪਾਣੀ) ਨੂੰ ਕਿਵੇਂ ਬਚਾਈਏ?
ਰੇਨ ਵਾਟਰ ਹਾਰਵੈਸਟਿੰਗ:-ਛੱਤਾਂ ਤੇ ਪੈਣ ਵਾਲਾ ਮੀਂਹ ਇਕੱਠਾ ਕਰਕੇ ਟੈਂਕਾਂ ਜਾਂ ਤਾਲਾਬਾਂ ਵਿੱਚ ਰੱਖਿਆ ਜਾ ਸਕਦਾ ਹੈ।ਤਾਲਾਬ ਤੇ ਖੱਡੇ ਬਣਾਉਣਾ - ਪਿੰਡਾਂ ਵਿੱਚ ਤਾਲਾਬ ਜਾਂ ਖੱਡੇ ਬਣਾਕੇ ਮੀਂਹ ਦਾ ਪਾਣੀ ਸੰਭਾਲਿਆ ਜਾ ਸਕਦਾ ਹੈ।
ਜ਼ਮੀਨ ਵਿੱਚ ਸੁੱਟਣਾ:- ਮੀਂਹ ਦਾ ਪਾਣੀ ਜ਼ਮੀਨ ਵਿੱਚ ਸੋਖਣ ਲਈ ਖਾਸ ਪਾਈਪਾਂ ਜਾਂ ਖੱਡਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਇਸ ਨਾਲ ਪਾਣੀ ਦਾ ਪੱਧਰ ਵਧਦਾ ਹੈ।
ਦਰੱਖਤ ਲਗਾਉਣਾ:-ਜਦੋਂ ਮੀਂਹ ਪੈਂਦਾ ਹੈ ਤਾਂ ਦਰੱਖਤ ਪਾਣੀ ਰੋਕਣ ਵਿੱਚ ਮਦਦ ਕਰਦੇ ਹਨ ਤੇ ਮਿੱਟੀ ਵਿੱਚ ਸਮਾਉਂਦੇ ਹਨ।ਬੇਕਾਰ ਜਾਣ ਤੋਂ ਰੋਕਣਾ:- ਮੀਂਹ ਦੇ ਪਾਣੀ ਨੂੰ ਨਾਲਿਆਂ ਵਿੱਚ ਜਾਣ ਦੇ ਬਜਾਏ ਸਾਫ਼ ਕਰਕੇ ਘਰੇਲੂ ਕੰਮਾਂ (ਜਿਵੇਂ ਕੱਪੜੇ ਧੋਣ, ਬਗੀਚੇ ਦੀ ਸਿੰਚਾਈ) ਲਈ ਵਰਤਿਆ ਜਾ ਸਕਦਾ ਹੈ।