ਸ. ਗੁਰਵਿੰਦਰ ਸਿੰਘ ਬਾਹਰਾ ਨੇ ਨੇਤਰਦਾਨ ਪ੍ਰਣ ਪੱਤਰ ਭਰਕੇ ਕੀਤੀ ਮਿਸਾਲ ਕਾਇਮ
ਪ੍ਰਧਾਨ ਸੰਜੀਵ ਅਰੋੜਾ ਨੇ ਨੇਤਰਦਾਨ ਸੰਬੰਧੀ ਦਿੱਤੀ ਵਿਸਥਾਰਪੂਰਵਕ ਜਾਣਕਾਰੀ
ਹੁਸ਼ਿਆਰਪੁਰ 14 ਸਤੰਬਰ (ਪ੍ਰਸ਼ੋਤਮ ਲਾਲ ਦੜੌਚ) (ਪ੍ਰਸ਼ੋਤਮ ਲਾਲ ਦੜੌਚ) ਰੋਟਰੀ ਆਈ ਬੈਂਕ ਅਤੇ ਕਾਰਨੀਅਲ ਟਰਾਂਸਪਲਾਂਟੇਸ਼ਨ ਸੋਸਾਇਟੀ ਵੱਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਰਯਾਤ-ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਨੇਤਰਦਾਨ ਜਾਗਰੂਕਤਾ ਫਲੈਕਸ ਬੋਰਡ ਲਗਾਏ ਗਏ। ਇਸ ਤੋਂ ਬਾਅਦ ਰਯਾਤ-ਬਾਹਰਾ ਯੂਨੀਵਰਸਿਟੀ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ ਗਈ।ਇਸ ਮੌਕੇ ਪ੍ਰਧਾਨ ਸੰਜੀਵ ਅਰੋੜਾ ਨੇ ਸ. ਬਾਹਰਾ ਨੂੰ ਨੇਤਰਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਸਾਇਟੀ ਪਿਛਲੇ 25 ਸਾਲਾਂ ਤੋਂ ਕਾਰਨੀਅਲ ਅੰਨ੍ਹੇਪਣ ਨਾਲ ਪੀੜਤ ਲੋਕਾਂ ਲਈ ਕੰਮ ਕਰ ਰਹੀ ਹੈ। ਜਿਨ੍ਹਾਂ ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ, ਉਨ੍ਹਾਂ ਨੂੰ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਨਾਲ ਨਵੀਆਂ ਅੱਖਾਂ ਲਗਾਈਆਂ ਗਈਆਂ ਹਨ ਅਤੇ ਹੁਣ ਉਹ ਸੋਹਣਾ ਸੰਸਾਰ ਦੇਖ ਰਹੇ ਹਨ। ਇਸ ਦੇ ਨਾਲ-ਨਾਲ ਸੋਸਾਇਟੀ ਵੱਲੋਂ 25 ਸ਼ਰੀਰ ਮਰਣੋਪਰਾਂਤ ਮੈਡੀਕਲ ਕਾਲਜਾਂ ਨੂੰ ਰਿਸਰਚ ਲਈ ਭੇਜੇ ਜਾ ਚੁੱਕੇ ਹਨ ਅਤੇ 210 ਲੋਕਾਂ ਵੱਲੋਂ ਮਰਣੋਪਰਾਂਤ ਸ਼ਰੀਰ ਦਾਨ ਕਰਨ ਲਈ ਪ੍ਰਣ ਪੱਤਰ ਵੀ ਭਰੇ ਜਾ ਚੁੱਕੇ ਹਨ।
ਇਸ ਮੌਕੇ ਸ. ਗੁਰਵਿੰਦਰ ਸਿੰਘ ਬਾਹਰਾ ਨੇ ਮਰਣ ਉਪਰੰਤ ਨੇਤਰਦਾਨ ਕਰਨ ਲਈ ਪ੍ਰਣ ਪੱਤਰ ਭਰਨ ਦੀ ਇੱਛਾ ਜਤਾਈ ਅਤੇ ਕਿਹਾ ਕਿ ਕਿਸੇ ਦੀ ਹਨ੍ਹੇਰੀ ਜ਼ਿੰਦਗੀ ਨੂੰ ਰੌਸ਼ਨ ਕਰਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਸ. ਬਾਹਰਾ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਇਹ ਵੀ ਨਹੀਂ ਪਤਾ ਕਿ ਬਾਹਰ ਦਿਨ ਹੈ ਜਾਂ ਰਾਤ, ਉਸ ਦੀ ਹਾਲਤ ਦਾ ਅੰਦਾਜ਼ਾ ਸਹਜ ਹੀ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਬਿਤਾਉਂਦਾ ਹੋਵੇਗਾ। ਅਗਰ ਇਸ ਵਿਅਕਤੀ ਨੂੰ ਰੌਸ਼ਨੀ ਮਿਲ ਜਾਂਦੀ ਹੈ ਤਾਂ ਇਸ ਤੋਂ ਵੱਡਾ ਤੇ ਪੁੰਨ ਦਾ ਕੰਮ ਹੋ ਹੀ ਨਹੀਂ ਸਕਦਾ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਨੇਤਰਦਾਨ ਪ੍ਰਣ ਪੱਤਰ ਭਰ ਕੇ ਪੁੰਨ ਦੇ ਭਾਗੀ ਬਣਨ।
ਇਸ ਮੌਕੇ ਚੇਅਰਮੈਨ ਜੇ. ਬੀ. ਬਹਲ ਨੇ ਕਿਹਾ ਕਿ ਸ. ਗੁਰਵਿੰਦਰ ਸਿੰਘ ਬਾਹਰਾ ਵੱਲੋਂ ਨੇਤਰਦਾਨ ਪ੍ਰਣ ਪੱਤਰ ਭਰਨ ਨਾਲ ਵਿਦਿਆਰਥੀਆਂ ਵਿੱਚ ਵੱਡਾ ਸੁਨੇਹਾ ਜਾਵੇਗਾ ਅਤੇ ਉਹ ਆਪਣੇ ਇਲਾਕਿਆਂ ਵਿੱਚ ਜਾ ਕੇ ਹੋਰ ਲੋਕਾਂ ਨੂੰ ਜਾਗਰੂਕ ਕਰਨਗੇ। ਸ਼੍ਰੀ ਬਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਤੁਹਾਡੇ ਨੇੜੇ ਕੋਈ ਕਾਰਨੀਅਲ ਅੰਨ੍ਹੇਪਣ ਨਾਲ ਪੀੜਤ ਵਿਅਕਤੀ ਹੈ ਤਾਂ ਉਸ ਦਾ ਸੰਪਰਕ ਸੋਸਾਇਟੀ ਨਾਲ ਕਰਵਾਓ ਤਾਂ ਜੋ ਉਸ ਦਾ ਮੁਫ਼ਤ ਓਪਰੇਸ਼ਨ ਕਰਵਾ ਕੇ ਉਸ ਨੂੰ ਰੌਸ਼ਨੀ ਦਿੱਤੀ ਜਾ ਸਕੇ।ਇਸ ਮੌਕੇ ਸ. ਗੁਰਵਿੰਦਰ ਸਿੰਘ ਬਾਹਰਾ ਨੂੰ ਸੋਸਾਇਟੀ ਵੱਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਚੰਦਰ ਮੋਹਨ, ਵੀਨਾ ਚੋਪੜਾ, ਮਦਨ ਲਾਲ ਮਹਾਜਨ, ਪ੍ਰੋ. ਦਲਜੀਤ ਸਿੰਘ, ਜਸਵੀਰ ਕੰਵਰ, ਅਸ਼ਵਨੀ ਕੁਮਾਰ ਦੱਤਾ, ਕ੍ਰਿਸ਼ਨ ਕਿਸ਼ੋਰ ਅਤੇ ਹੋਰ ਹਾਜ਼ਰ ਸਨ।
Caption: ਸ. ਗੁਰਵਿੰਦਰ ਸਿੰਘ ਬਾਹਰਾ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਪ੍ਰਧਾਨ ਸੰਜੀਵ ਅਰੋੜਾ, ਜੇ. ਬੀ. ਬਹਲ ਅਤੇ ਵਾਇਸ ਚਾਂਸਲਰ ਡਾ. ਚੰਦਰ ਮੋਹਨ।