Tuesday, 9 September 2025

ਅਧਿਆਪਕ ਦਿਵਸ ਮੌਕੇ ਲਾਇਨਜ਼ ਕਲੱਬ ਵਿਸ਼ਵਾਸ ਵੱਲੋਂ ਅਧਿਆਪਕਾਂ ਦਾ ਸਨਮਾਨ

 ਹੁਸ਼ਿਆਰਪੁਰ 9 ਸਤੰਬਰ (ਪਵਨ ਕੁਮਾਰ) ਅੱਜ ਅਧਿਆਪਕ ਦਿਵਸ ਹੋਟਲ ਰਾਇਲ ਪਲਾਜ਼ਾ ਵਿਖੇ ਪ੍ਰਧਾਨ ਰਾਕੇਸ਼ ਕੁਮਾਰ ਲਾਇਨਜ਼ ਕਲੱਬ ਵਿਸ਼ਵਾਸ ਹੁਸ਼ਿਆਰਪੁਰ ਦੀ ਅਗਵਾਈ ਹੇਠ ਮਨਾਇਆ ਗਿਆ। 
ਇਸ ਮੌਕੇ ਲਾਇਨਜ਼ ਕਲੱਬ ਵਿਸ਼ਵਾਸ ਵੱਲੋਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਅੱਜ ਵਿਸ਼ੇਸ਼ ਰੂਪ ਵਿੱਚ ਆਏ ਅਧਿਆਪਕ ਸ੍ਰੀਮਤੀ ਮੀਨਾਕਸ਼ੀ ਵਸ਼ਿਸ਼ਟ ,ਸ਼੍ਰੀਮਤੀ ਨਿਰੰਕਾਰ ਦੇਵੀ, ਸ੍ਰੀਮਤੀ ਉਪਾਸਨਾ ਵਰਮਾ, ਸ਼੍ਰੀਮਤੀ ਸੁਮਨ ਸ਼ਰਮਾ ,ਸ਼੍ਰੀਮਤੀ ਵੰਦਨਾ, ਸ੍ਰੀ ਸੰਜੀਵ ਵਰਮਾ, ਜੀ ਨੂੰ ਵਿਸ਼ੇਸ਼ ਚਿੰਨ ਦੇ ਕੇ ਸਮਾਨਿਤ ਕੀਤਾ ਗਿਆ ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਰਕੇਸ਼ ਕੁਮਾਰ ਦੁਆਰਾ ਸਾਰਿਆਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਤੇ ਅਧਿਆਪਕ ਸ੍ਰੀ ਸੰਜੀਵ ਵਰਮਾ ਦੁਆਰਾ ਸਾਰਿਆਂ ਨੂੰ ਅਧਿਆਪਕਾ ਦੀ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕੀ ਅਧਿਆਪਕ ਨੂੰ ਹਮੇਸ਼ਾ ਸਾਦਗੀ ਚ ਹੀ ਰਹਿਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਚੰਗੇ ਸੰਸਕਾਰ ਤੇ ਚੰਗੀਆਂ ਗੱਲਾਂ ਵੱਲ ਧਿਆਨ ਦੇਣ ਲਈ ਅਤੇ ਉਹਨਾਂ ਨੂੰ ਉੱਚੀ ਤੇ ਸੁੱਚੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਉਹ ਇੱਕ ਚੰਗਾ ਸਮਾਜ ਬਣਾ ਸਕਣ ਅੱਜ ਦੇ ਇਸ ਵਿਸ਼ੇਸ਼ ਮੌਕੇ ਤੇ ਸਾਰੇ ਮੈਂਬਰ ਅਤੇ ਉਹਨਾਂ ਦੇ ਪਰਿਵਾਰ ਉਪਸਥਿਤ ਰਹੇ ਬਚਿਆ ਨੇ ਆਪਣਾ ਟੈਲੈਂਟ ਦਿਖਾਇਆ ਤੇ ਇਨਾਮ ਜਿੱਤੇ ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME