Thursday, 18 September 2025

​ਪੀ.ਐਲ.ਡਬਲਿਊ. ਹਸਪਤਾਲ, ਪਟਿਆਲਾ ਵਿੱਚ “ਸਿਹਤਮੰਦ ਨਾਰੀ, ਸਸ਼ਕਤ ਪਰਿਵਾਰ ਅਭਿਆਨ” ਦਾ ਸ਼ੁਭਾਰੰਭ

ਪਟਿਆਲਾ, 17 ਸਤੰਬਰ - ਸਿਹਤਮੰਦ ਨਾਰੀ ਸਸ਼ਕਤ ਪਰਿਵਾਰ ਅਭਿਆਨ ਦਾ ਸ਼ੁਭਾਰੰਭ ਅੱਜ ਪੀ.ਐਲ.ਡਬਲਿਊ. ਹਸਪਤਾਲ, ਪਟਿਆਲਾ ਵਿੱਚ ਵਿਸ਼ੇਸ਼ ਮਹਿਲਾ ਮੈਡੀਕਲ ਕੈਂਪ ਲਗਾ ਕੇ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਪੀ.ਐਲ.ਡਬਲਿਊ. ਪਟਿਆਲਾ ਦੀ ਵੁਮੇਨਜ਼ ਵੈਲਫੇਅਰ ਆਰਗੇਨਾਈਜ਼ੇਸ਼ਨ ਦੀ ਪ੍ਰਧਾਨ ਸ੍ਰੀਮਤੀ ਅਰਚਨਾ ਮੋਹਨ ਨੇ ਕੀਤਾ। ਇਸ ਮੌਕੇ ਹਸਪਤਾਲ ਪ੍ਰਬੰਧਕੀ ਅਧਿਕਾਰੀ, ਸਟਾਫ ਮੈਂਬਰ ਅਤੇ ਲਾਭਪਾਤਰੀ ਵੀ ਹਾਜ਼ਰ ਸਨ।
      ਇਸ ਮੌਕੇ ਪੀ.ਐਲ.ਡਬਲਿਊ. ਪਟਿਆਲਾ ਦੇ ਪ੍ਰਿੰਸੀਪਲ ਚੀਫ ਐਡਮਿਨਿਸਟ੍ਰੇਟਿਵ ਅਫਸਰ (ਪੀ.ਸੀ.ਏ.ਓ.) ਸ਼੍ਰੀ ਰਾਜੇਸ਼ ਮੋਹਨ ਨੇ ਵੀ ਟੀ.ਟੀ.ਸੀ. ਪੀ.ਐਲ.ਡਬਲਿਊ. ਵਿੱਚ ਕੈਂਪ ਦਾ ਦੌਰਾ ਕੀਤਾ ਅਤੇ ਮਹਿਲਾ ਸਿਹਤ ਤੇ ਪਰਿਵਾਰਕ ਖੁਸ਼ਹਾਲੀ ਵਾਸਤੇ ਕੀਤੀ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ। ਕੈਂਪ ਵਿੱਚ ਕੁੱਲ 55 ਮਹਿਲਾਵਾਂ ਦੀ ਜਾਂਚ ਕੀਤੀ ਗਈ। ਆਮ ਸਿਹਤ ਜਾਂਚ ਤੋਂ ਇਲਾਵਾ, ਬਲੱਡ ਸ਼ੂਗਰ ਜਾਂਚ ਅਤੇ ਮੁਫ਼ਤ ਬੋਨ ਮਿਨਰਲ ਡੈਨਸਿਟੀ (ਬੀ.ਏਮ.ਡੀ.) ਟੈਸਟ ਵੀ ਕੀਤੇ ਗਏ। ਇਸ ਕਾਰਜਕ੍ਰਮ ਵਿੱਚ ਮਹਿਲਾ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਰਗਰਮ ਹਿਸੇਦਾਰੀ ਰਹੀ ਅਤੇ ਇਸ ਦਾ ਉਦੇਸ਼ ਰੋਕਥਾਮੀ ਸਿਹਤ ਸੇਵਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਰਾਸ਼ਟਰੀ ਮੁਹਿੰਮ ਦੇ ਤਹਿਤ ਸ੍ਰੀਮਾਨ ਪ੍ਰਧਾਨ ਮੰਤਰੀ ਜੀ ਦਾ ਸੰਬੋਧਨ ਵੀ ਲਾਈਵ ਦਰਸਾਇਆ ਗਿਆ, ਜਿਸ ਵਿੱਚ ਮਹਿਲਾ ਸਿਹਤ ਨੂੰ ਮਜ਼ਬੂਤ ਪਰਿਵਾਰਾਂ ਦੀ ਨੀਂਹ ਵਜੋਂ ਦਰਸਾਇਆ ਗਿਆ। ਇਸ ਸਮਾਗਮ ਨੂੰ ਬਹੁਤ ਚੰਗੀ ਪ੍ਰਤੀਕ੍ਰਿਆ ਮਿਲੀ ਅਤੇ ਇਸ ਨੇ ਮਹਿਲਾ ਕੇਂਦਰਿਤ ਸਿਹਤ ਮੁਹਿੰਮਾਂ ਲਈ ਪੀ.ਐਲ.ਡਬਲਿਊ. ਹਸਪਤਾਲ ਦੀ ਸਾਂਝੀ ਵਚਨਬੱਧਤਾ ਨੂੰ ਉਜਾਗਰ ਕੀਤਾ। ਹਸਪਤਾਲ ਟੀਮ ਨੇ ਸਮਰਪਿਤ ਭਾਵਨਾ ਨਾਲ ਪ੍ਰਬੰਧ ਕੀਤੇ ਅਤੇ ਕਾਮਯਾਬ ਆਯੋਜਨ ਯਕੀਨੀ ਬਣਾਇਆ

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME