20 ਕਿਲੋ ਖਰਾਬ ਪਨੀਰ ਨੂੰ ਮੌਕੇ ਤੇ ਕਰਵਾਇਆ ਗਿਆ ਨਸ਼ਟ: ਜ਼ਿਲਾ ਸਿਹਤ ਅਫ਼ਸਰ
ਜਿਲਾ ਸਿਹਤ ਅਫ਼ਸਰ ਅਤੇ ਫੂਡ ਸੇਫਟੀ ਟੀਮ ਵਲੋਂ ਦਾਣਾ ਮੰਡੀ ਟਾਂਡਾ ਅਤੇ ਪਿੰਡ ਜਾਜਾ ਵਿਖੇ ਮਾਰਿਆ ਛਾਪਾ
ਹੁਸ਼ਿਆਰਪੁਰ 15 ਸਤੰਬਰ (ਪਰਸ਼ੋਤਮ ਲਾਲ ਦੜੌਚ) ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ੍ਰੀ ਦਿਲਰਾਜ ਸਿੰਘ ਆਈਏਐਸ, ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੀਮਾ ਗਰਗ ਦੇ ਹੁਕਮਾਂ ਅਤੇ ਜ਼ਿਲਾ ਸਿਹਤ ਅਫ਼ਸਰ ਡਾ.ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਅਫਸਰ ਮੁਨੀਸ਼ ਸੋਢੀ ਅਤੇ ਉਹਨਾਂ ਦੀ ਟੀਮ ਵੱਲੋਂ ਦਾਣਾ ਮੰਡੀ ਟਾਂਡਾ ਅਤੇ ਪਿੰਡ ਜਾਜਾ ਵਿਖੇ ਛਾਪਾ ਮਾਰਿਆ ਗਿਆ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੀਐਚਓ ਡਾ.ਜਤਿੰਦਰ ਭਾਟੀਆ ਨੇ ਦੱਸਿਆ ਕਿ ਅੱਜ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਵਿਭਾਗ ਹੁਸ਼ਿਆਰਪੁਰ ਅਤੇ ਪੁਲਿਸ ਵਿਭਾਗ ਟਾਂਡਾਂ ਦੇ ਸਹਿਯੋਗ ਨਾਲ ਛਾਪਾ ਮਾਰਿਆ ਗਿਆ ਸੀ, ਜਿਸ ਦੌਰਾਨ ਦਾਣਾ ਮੰਡੀ ਤੋਂ 02 ਅਤੇ ਪਿੰਡ ਜਾਜਾ ਤੋਂ 02 ਸੈਂਪਲ ਪਨੀਰ ਦੇ ਭਰੇ ਗਏ ਅਤੇ ਨਾਲ ਹੀ ਪਿੰਡ ਜਾਜਾ ਵਿਖੇ ਲੱਗਭਗ 20 ਕਿਲੋ ਖਰਾਬ ਪਨੀਰ ਨੂੰ ਵੀ ਮੌਕੇ ਤੇ ਨਸ਼ਟ ਕਰਵਾਇਆ ਗਿਆ। ਉਨਾਂ ਕਿਹਾ ਕਿ ਭਰੇ ਗਏ ਪਨੀਰ ਦੇ ਸੈਂਪਲਾ ਨੂੰ ਫੂਡ ਲੈਬ ਵਿਖੇ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਡੀਐਚਓ ਡਾ.ਜਤਿੰਦਰ ਭਾਟੀਆ ਨੇ ਮੌਕੇ ਤੇ ਦੁਕਾਨ ਦੇ ਮਾਲਕ ਨੂੰ ਸਖਤ ਹਦਾਇਤ ਕੀਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ । ਉਨਾਂ ਕਿਹਾ ਕਿ ਲੋਕਾਂ ਨੂੰ ਵਧੀਆ ਅਤੇ ਤਾਜ਼ਾ ਖਾਦ ਪਦਾਰਥ ਮੁੱਹਈਆ ਕੀਤਾ ਜਾਵੇ। ਉਨਾਂ ਕਿਹਾ ਕਿ ਸਾਰੇ ਖਾਧ ਪਦਾਰਥ ਵਿਕਰੇਤਾਵਾਂ ਲਈ ਐਫਐਸਐਸਏਆਈ ਦੇ ਨਿਯਮਾਂ ਦਾ ਪਾਲਣ ਕਰਨਾ ਜਰੂਰੀ ਹੈ ਤਾਂ ਜੋ ਲੋਕਾਂ ਨੂੰ ਸਾਫ਼ ਸਵੱਛ ਭੋਜਨ ਪ੍ਰਾਪਤ ਹੋ ਸਕੇ। ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ।