Monday, 1 September 2025

ਅਧਿਆਪਕ ਸਾਡੀ ਜ਼ਿੰਦਗੀ ਦਾ ਆਧਾਰ :- ਵਿਜੇ ਅਰੋੜਾ

 ਅਧਿਆਪਕ ਸਾਡੀ ਜ਼ਿੰਦਗੀ ਦਾ ਆਧਾਰ :- ਵਿਜੇ ਅਰੋੜਾ
ਹੁਸ਼ਿਆਰਪੁਰ 7 ਸਤੰਬਰ  (ਪ੍ਰਸ਼ੋਤਮ ਲਾਲ ਦੜੌਚ)  ਲਾਇੰਜ ਕਲੱਬ ਹੋਸ਼ਿਆਰਪੁਰ ਪਰਲ ਵੱਲੋਂ ਪ੍ਰਧਾਨ ਲਾਇਨ ਵਿਜੇ ਅਰੋੜਾ ਦੀ ਅਗਵਾਈ ਹੇਠ ਅਧਿਆਪਕ ਦਿਵਸ ਦੇ ਮੌਕੇ 'ਤੇ ਤਿੰਨ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲਾਇਨ ਸੁਖਵੰਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਬਖੂਬੀ ਨਿਭਾਉਂਦੇ ਹੋਏ ਲਾਇਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਨੇ ਕਿਹਾ ਕਿ ਇਹ ਦਿਨ ਸਾਡੇ ਉਹਨਾਂ ਗੁਰੂਆਂ ਨੂੰ ਸਮਰਪਿਤ ਹੈ ਜਿਨ੍ਹਾਂ ਸਾਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੱਤਾ, ਸਗੋਂ ਜੀਵਨ ਦੇ ਹਰ ਪੱਖ 'ਚ ਸਾਡੀ ਰਹਿਨੁਮਾਈ ਵੀ ਕੀਤੀ।
       ਪ੍ਰਧਾਨ ਲਾਇਨ ਵਿਜੇ ਅਰੋੜਾ ਨੇ ਕਿਹਾ ਕਿ ਅਧਿਆਪਕ ਸਾਡੀ ਜ਼ਿੰਦਗੀ ਦੇ ਉਹ ਆਧਾਰ ਹਨ ਜੋ ਸਾਨੂੰ ਹਰ ਮੁਸ਼ਕਲ ਨੂੰ ਪਾਰ ਕਰਨ ਦੀ ਹਿੰਮਤ ਦਿੰਦੇ ਹਨ ਅਤੇ ਸਾਨੂੰ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।
        ਸਮਾਰੋਹ ਵਿੱਚ ਜਿਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਵਿੱਚ ਪ੍ਰੋ. ਦਲਜੀਤ ਸਿੰਘ (ਸੇਵਾਮੁਕਤ ਸਰਕਾਰੀ ਕਾਲਜ), ਸ਼੍ਰੀ ਅਸ਼ਵਨੀ ਕੁਮਾਰ ਦੱਤਾ (ਸੇਵਾਮੁਕਤ ਡਿਪਟੀ ਡਾਇਰੈਕਟਰ, ਸਿੱਖਿਆ ਵਿਭਾਗ) ਅਤੇ ਸ਼੍ਰੀ ਰਣਵੀਰ ਕੁਮਾਰ (ਸਰਕਾਰੀ ਹਾਈ ਸਕੂਲ ਮੰਡਿਆਲਾ) ਸ਼ਾਮਲ ਸਨ, ਜਿਨ੍ਹਾਂ ਨੂੰ ਉੱਤਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
       ਇਸ ਮੌਕੇ 'ਤੇ ਸਨਮਾਨਿਤ ਹੋਏ ਅਧਿਆਪਕਾਂ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜੀਵਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹ ਦਿਨ ਭਾਰਤ ਦੇ ਦੂਜੇ ਰਾਸ਼ਟਰਪਤੀ ਅਤੇ ਪਹਿਲੇ ਅਧਿਆਪਕ ਡਾ. ਰਾਧਾਕ੍ਰਿਸ਼ਨਨ ਦੀ ਜਨਮ ਜੰਯਤੀ 'ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖਿਆ ਦਾ ਮੰਤਵ ਸਿਰਫ਼ ਨੌਕਰੀ ਪ੍ਰਾਪਤ ਕਰਨਾ ਨਹੀਂ, ਬਲਕਿ ਚਰਿੱਤਰ ਅਤੇ ਵਿਅਕਤਿਤਵ ਦਾ ਨਿਰਮਾਣ ਕਰਨਾ ਹੈ। ਅਧਿਆਪਕ ਸਮਾਜ ਦੀ ਨੀਂਹ ਹੁੰਦੇ ਹਨ। ਉਹ ਵਿਦਿਆਰਥੀਆਂ ਦੇ ਜੀਵਨ ਨੂੰ ਆਕਾਰ ਦਿੰਦੇ ਹਨ। ਇੱਕ ਅਧਿਆਪਕ ਗਿਆਨ ਦੇ ਨਾਲ-ਨਾਲ ਸੰਸਕਾਰ ਅਤੇ ਨੈਤਿਕਤਾ ਵੀ ਪ੍ਰਦਾਨ ਕਰਦਾ ਹੈ। ਉਹ ਵਿਦਿਆਰਥੀ ਨੂੰ ਮੁਸ਼ਕਲਾਂ ਨਾਲ ਲੜਨਾ, ਮਿਹਨਤ ਕਰਨੀ ਅਤੇ ਜੀਵਨ ਵਿੱਚ ਅੱਗੇ ਵਧਣਾ ਸਿਖਾਉਂਦਾ ਹੈ। ਇਸ ਮੌਕੇ 'ਤੇ ਰੀਜ਼ਨ ਚੇਅਰਮੈਨ ਹਰਜੀਤ ਸਿੰਘ ਭਾਟੀਆ, ਉਮੇਸ਼ ਰਾਣਾ, ਟਿੰਕੂ ਨਰੂਲਾ, ਮਦਨ ਲਾਲ ਮਹਾਜਨ, ਕੁਮਾਰ ਗੌਰਵ, ਅਨਿਲ ਕੁਮਾਰ, ਰਾਜੇਸ਼ ਨੰਦਾ, ਹਰੀਸ਼ ਕੁਮਾਰ, ਐਚ. ਕੇ. ਨਾਕੜਾ, ਪੰਕਜ ਕੁਮਾਰ, ਡਾ. ਰਜਿੰਦਰ ਗੁਪਤਾ, ਕੁਲਵੰਤ ਰਾਏ, ਸੁਖਵਿੰਦਰ ਸਿੰਘ, ਸੁਖਵੰਤ ਸਿੰਘ, ਡਾ. ਬਿੰਦਰਾ ਅਤੇ ਹੋਰ ਹਾਜ਼ਰ ਸਨ।
    ਫੋਟੋ ਕੈਪਸ਼ਨ : ਸਮਾਰੋਹ ਦੌਰਾਨ ਅਧਿਆਪਕਾਂ ਨੂੰ ਸਮ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਕਰਦੇ ਹੋਏ ਪ੍ਰਧਾਨ ਵਿਜੇ ਅਰੋੜਾ, ਸੰਜੀਵ ਅਰੋੜਾ, ਉਮੇਸ਼ ਰਾਣਾ ਅਤੇ ਹੋਰ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME