ਹੁਸ਼ਿਆਰਪੁਰ 14 ਸਤੰਬਰ ( ਪ੍ਰਸ਼ੋਤਮ ਲਾਲ ਦੜੌਚ )
ਮਿਤੀ 14.9.25 ਨੂੰ ਪਿੰਡ ਕੱਕੋ ਦੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਇੱਕ ਮੀਟਿੰਗ ਸਰਪੰਚ ਅਨੀਤਾ ਰਾਣੀ ਦੀ ਵੱਲੋਂ ਕੀਤੀ ਗਈ।
ਇਸ ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਤਾਂ ਪਰਵਾਸੀ ਮਜ਼ਦੂਰ ਵੱਲੋ 5 ਸਾਲ਼ਾ ਮਸੂਮ ਹਰਵੀਰ ਦੇ ਕੀਤੇ ਗਏ ਦਰਿੰਦਗੀ ਭਰੇ ਕਤਲ ਕਾਂਡ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਮਾਸੂਮ ਹਰਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਇਸ ਮੌਕੇ ਤੇ ਬੋਲਦੇ ਹੋਏ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਕਿਹਾ ਕਿ ਕਾਨੂੰਨੀ ਤੌਰ ਤੇ ਅਸੀਂ ਕਿਸੇ ਵੀ ਪ੍ਰਵਾਸੀ ਨੂੰ ਪਿੰਡ ਜਾਂ ਸ਼ਹਿਰ ਛੱਡ ਕੇ ਜਾਣ ਦਾ ਕੋਈ ਮਤਾ ਨਹੀਂ ਪਾਸ ਕਰ ਸਕਦੇ ਪ੍ਰੰਤੂ ਸਾਡਾ ਇਹ ਫਰਜ਼ ਬਣਦਾ ਹੈ ਕਿ ਸਾਡੇ ਆਲੇ ਦੁਆਲੇ ਜਿੰਨੇ ਵੀ ਪ੍ਰਵਾਸੀ ਜਾਂ ਕੋਈ ਪੰਜਾਬੀ ਪਰਿਵਾਰ ਵੀ ਅਗਰ ਕਿਰਾਏ ਤੇ ਆ ਕੇ ਰਹਿੰਦਾ ਹੈ ਤਾਂ ਸਭ ਤੋਂ ਪਹਿਲਾ ਮਕਾਨ ਮਾਲਕ ਨੂੰ ਚਾਹੀਦਾ ਹੈ ਕਿ ਉਹ ਉਸ ਵਿਆਕਤੀ ਬਾਰੇ ਪੂਰੀ ਤਰ੍ਹਾਂ ਤਸਦੀਕ ਕਰਕੇ ਹੀ ਮਕਾਨ ਕਿਰਾਏ ਤੇ ਦਵੇ।
ਇਹ ਮਤਾ ਪਾਇਆ ਗਿਆ ਕਿ ਹੁਣ ਪਿੰਡ ਵਿਚ ਜਿੰਨੇ ਵੀ ਪ੍ਰਵਾਸੀ ਰਹਿੰਦੇ ਹਨ ਭਾਵੇਂ ਉਹ ਗੁਜਰ ਬਰਾਦਰੀ ਨਾਲ ਸੰਬੰਧ ਰੱਖਦੇ ਹੋਣ ਸਭਨਾਂ ਦੀਆਂ ਵੋਟਾਂ ਪਿੰਡ ਵਿਚ ਨਹੀਂ ਬਣਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਜਿਹਨਾਂ ਜਿੰਮੀਦਾਰ ਪਰਿਵਾਰਾਂ ਕੋਲ ਪਰਵਾਸੀ ਰਹਿੰਦੇ ਹਨ ਉਹ ਸਭ ਜਿੰਮੀਦਾਰ ਓਹਨਾ ਦੀ ਜਿੰਮੇਵਾਰੀ ਲੈਣਗੇ ਅਤੇ ਪਰਵਾਸੀਆਂ ਦੀ ਪੂਰੀ ਸ਼ਨਾਖਤ ਤਸਦੀਕ ਕਰਵਾ ਕੇ ਪਿੰਡ ਦੇ ਸਰਪੰਚ ਕੋਲ ਜਮਾਂ ਕਰਵਾਉਣਗੇ।
ਇਸ ਮੌਕੇ ਮੈਬਰ ਪੰਚਾਇਤ ਪਰਮਜੀਤ ਕੌਰ,ਜੀਵਨ ਕੌਰ, ਕੁਲਵਿੰਦਰ ਕੁਮਾਰ, ਪ੍ਰੋ ਹਰਵਿੰਦਰ ਸਿੰਘ,ਨਿਰਮਲ ਸਿੰਘ,ਕਰਮ ਸਿੰਘ, ਸੰਤੋਸ਼ ਬੱਧਣ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।