Wednesday, 10 September 2025

ਸਭ ਸਮਾਜ ਸੇਵੀ ਸੰਸਥਾਵਾਂ ਬਾੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ :- ਸੰਜੀਵ ਅਰੋੜਾ

 ਭਾਰਤੀ ਰੈੱਡ ਕਰਾਸ  ਸੋਸਾਇਟੀ ਨੂੰ ਤਰਪਾਲਾਂ ਅਤੇ ਸੈਨੇਟਰੀ ਨੈਪਕਿਨ ਭੇਂਟ ਕਰਦੇ ਹੋਏ ਪ੍ਰਧਾਨ ਸੰਜੀਵ ਅਰੋੜਾ, ਜੇ. ਬੀ. ਬਹਲ ਅਤੇ ਹੋਰ।

ਹੁਸ਼ਿਆਰਪੁਰ  10 ਸਤੰਬਰ (ਰਾਕੇਸ਼ ਕੁਮਾਰ)  ਰੋਟਰੀ ਆਈ ਬੈਂਕ ਐਂਡ ਕਾਰਨੀਅਲ ਟ੍ਰਾਂਸਪਲਾਂਟੇਸ਼ਨ ਸੋਸਾਇਟੀ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਬਾੜ੍ਹ ਪੀੜਤਾਂ ਦੀ ਸਹਾਇਤਾ ਲਈ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੂੰ ਤਰਪਾਲਾਂ ਅਤੇ ਸੈਨੇਟਰੀ ਨੈਪਕਿਨ ਭੇਂਟ ਕੀਤੇ ਗਏ। ਇਸ ਮੌਕੇ ‘ਤੇ ਸੋਸਾਇਟੀ ਦੇ ਪ੍ਰਧਾਨ ਸੰਜੀਵ ਅਰੋੜਾ ਨੇ ਕਿਹਾ ਕਿ ਕੁਦਰਤੀ ਆਫ਼ਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ 1988 ਤੋਂ ਬਾਅਦ ਇਸ ਵਾਰ ਪ੍ਰਦੇਸ਼ ਵਿੱਚ ਬਾੜ੍ਹ ਨੇ ਭਿਆਨਕ ਪ੍ਰਕੋਪ ਦਿਖਾਇਆ ਹੈ ਜਿਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਕਈ ਪਸ਼ੂ ਬਾੜ੍ਹ ਵਿੱਚ ਵਹ ਗਏ। ਕਈਆਂ ਲਈ ਤਾਂ ਦੋ ਵਕ਼ਤ ਦੀ ਰੋਟੀ ਜੁਟਾਉਣਾ ਵੀ ਮੁਸ਼ਕਲ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਪੱਧਰ ‘ਤੇ ਲੋਕਾਂ ਦੀ ਸਹਾਇਤਾ ਕਰ ਰਹੀ ਹੈ ਪਰ ਸਮਾਜ ਸੇਵੀ ਸੰਸਥਾਵਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਵੀ ਸਹਾਇਤਾ ਕਾਰਜਾਂ ਵਿੱਚ ਯੋਗਦਾਨ ਪਾਣ। ਇਸ ਲਈ ਸੋਸਾਇਟੀ ਦੇ ਮੈਂਬਰਾਂ ਨੇ ਮੀਟਿੰਗ ਕਰਕੇ ਬਾੜ੍ਹ ਪੀੜਤਾਂ ਦੀ ਸਹਾਇਤਾ ਲਈ ਹੱਥ ਵਧਾਉਣ ਦਾ ਫੈਸਲਾ ਕੀਤਾ ਅਤੇ ਰੈੱਡ ਕਰਾਸ ਸੋਸਾਇਟੀ ਰਾਹੀਂ ਤਰਪਾਲਾਂ ਤੇ ਸੈਨੇਟਰੀ ਨੈਪਕਿਨ ਭੇਂਟ ਕੀਤੇ।ਸੰਜੀਵ ਅਰੋੜਾ ਨੇ ਕਿਹਾ ਕਿ "ਜ਼ਰੂਰਤਮੰਦ ਦੀ ਸੇਵਾ ਕਰਨਾ ਹੀ ਅਸਲੀ ਸੇਵਾ ਹੈ।" ਇਕ ਪਾਸੇ ਜਿੱਥੇ ਸੋਸਾਇਟੀ ਹਨ੍ਹੇਰੀ ਜਿੰਦਗੀ ਜੀ ਰਹੇ ਲੋਕਾਂ ਨੂੰ ਰੌਸ਼ਨ ਕਰਨ ਦਾ ਕੰਮ ਕਰ ਰਹੀ ਹੈ, ਉਥੇ ਹੀ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਵੀ ਕਦੇ ਪਿੱਛੇ ਨਹੀਂ ਰਹੀ। ਉਨ੍ਹਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਬਾੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ।
      ਇਸ ਮੌਕੇ ਰੈੱਡ ਕਰਾਸ ਸਕੱਤਰ ਮੰਗੇਸ਼ ਸੂਦ ਨੇ ਸੋਸਾਇਟੀ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੋਸਾਇਟੀ ਦੇ ਮੈਂਬਰ ਦਿਨ ਰਾਤ ਸੇਵਾ ਕਾਰਜਾਂ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਨੇਤਰਹੀਣਤਾ ਨੂੰ ਦੂਰ ਕਰਨ ਦੇ ਨਾਲ ਨਾਲ ਬਾੜ੍ਹ ਪੀੜਤਾਂ ਨੂੰ ਸਹਾਇਤਾ ਸਮੱਗਰੀ ਭੇਂਟ ਕੀਤੀ ਜੋ ਕਿ ਕਾਬਿਲ-ਏ-ਤਾਰੀਫ਼ ਹੈ।ਚੇਅਰਮੈਨ ਜੇ.ਬੀ. ਬਹਲ ਨੇ ਕਿਹਾ ਕਿ ਜਿਹੜੇ ਇਲਾਕਿਆਂ ਵਿੱਚ ਲੋਕ ਬਾੜ੍ਹ ਨਾਲ ਪ੍ਰਭਾਵਿਤ ਹੋਏ ਹਨ ਉਥੇ ਸਮਰੱਥ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਤੁਰੰਤ ਰਾਹਤ ਸਮੱਗਰੀ ਭੇਜਣ। ਕਿਉਂਕਿ ਮੁਸ਼ਕਲ ਘੜੀ ਵਿੱਚ ਜ਼ਰੂਰਤਮੰਦ ਦੀ ਸਹਾਇਤਾ ਕਰਨ ਨਾਲੋ ਵੱਡਾ ਕੋਈ ਪੁੰਨ ਦਾ ਕੰਮ ਨਹੀਂ ਹੋ ਸਕਦਾ।ਇਸ ਮੌਕੇ ‘ਤੇ ਰੈੱਡ ਕਰਾਸ ਸੋਸਾਇਟੀ ਦੇ ਸੰਯੁਕਤ ਸਕੱਤਰ ਆਦਿਤਿਆ ਰਾਣਾ, ਉਪ-ਚੇਅਰਮੈਨ ਰਾਜੀਵ ਬਜਾਜ, ਰਮਿੰਦਰ ਸਿੰਘ, ਜਸਬੀਰ ਕੰਵਰ, ਪ੍ਰੋ. ਦਲਜੀਤ ਸਿੰਘ, ਵਿਜੇ ਅਰੋੜਾ, ਅਸ਼ਵਨੀ ਕੁਮਾਰ ਦੱਤਾ, ਕ੍ਰਿਸ਼ਨ ਕਿਸ਼ੋਰ, ਗੁਰਜੀਤ ਲਾਲ ਤੇ ਹੋਰ ਵੀ ਹਾਜ਼ਰ ਸਨ।


ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME