Friday, 12 September 2025

ਵਰਧਮਾਨ ਏ. ਐਂਡ ਈ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 6.50 ਲੱਖ ਰੁਪਏ ਦਾ ਯੋਗਦਾਨ

ਵਰਧਮਾਨ ਏ. ਐਂਡ ਈ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 6.50 ਲੱਖ ਰੁਪਏ ਦਾ ਯੋਗਦਾਨ
ਹੁਸ਼ਿਆਰਪੁਰ, 12 ਸਤੰਬਰ (ਪ੍ਰਸ਼ੋਤਮ ਲਾਲ ਦੜੌਚ)  ਡਿਪਟੀ ਕਮਿਸਨਰ ਅਤੇ ਪ੍ਰਧਾਂਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਦੱਸਿਆ ਕਿ ਮੌਜੂਦਾ ਹੜ੍ਹਾਂ ਦੀ ਮਾਰ ਸਹਿ ਰਹੇ ਪੰਜਾਬ ਵਿਚ ਲੋਕਾਂ ਦੀਆਂ ਫ਼ਸਲਾਂ, ਘਰ, ਪਸ਼ੂਆਂ ਤੋਂ ਇਲਾਵਾ ਬਹੁਤ ਜ਼ਿਆਦਾ ਜਾਨ-ਮਾਲ ਦਾ ਵੀ ਨੁਕਸਾਨ ਹੋਇਆ ਹੈ। ਇਸ ਮੁਸ਼ਕਿਲ ਦੀ ਘੜੀ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਨਾਲ ਹੜ੍ਹ ਪੀੜਿਤਾਂ ਦੀ ਮੱਦਦ ਲਈ 24 ਘੰਟੇ ਤੱਤਪਰ ਹੈ। ਇਨ੍ਹਾਂ ਹੜ੍ਹਾਂ ਦੌਰਾਨ ਬਹੁਤੇ ਦਾਨੀ ਸੱਜਣ, ਉਦਯੋਗਪਤੀ ਅਤੇ ਸਵੈ-ਸੇਵੀ ਸੰਸਥਾਂਵਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਕਰ ਰਹੀਆਂ ਹਨ। ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਇਹ ਮੱਦਦ ਵਸਤੂਆਂ ਜਾਂ ਕੈਸ਼ ਦੇ ਰੂਪ ਵਿਚ ਕੀਤੀ ਜਾ ਰਹੀ ਹੈ।  
        ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਔਖੀ ਘੜੀ ਵਿਚ ਡਾਇਰੈਕਟਰ ਵਿੱਤ ਅਤੇ ਪ੍ਰਸ਼ਾਸਨ, ਤਰੁਣ ਚਾਵਲਾ, ਚੀਫ ਸਕਿਉਰਿਟੀ ਹੈਂਡ ਦੀਪ ਡਡਵਾਲ, ਵਰਧਮਾਨ ਏ. ਐਂਡ ਈ ਗਰੁੱਪ ਵੱਲੋਂ 6,50,000 ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ ਹੈ, ਤਾਂ ਜੋ ਹੜ੍ਹ ਪੀੜਤਾਂ ਨੂੰ ਮੌਕੇ 'ਤੇ ਲੋੜੀਂਦੀ ਸਹਾਇਤਾ ਮੁਹੱਈਆ ਕੀਤੀ ਜਾ ਸਕੇ।
        ਡਾਇਰੈਕਟਰ ਵਿੱਤ ਅਤੇ ਪ੍ਰਸ਼ਾਸਨ  ਤਰੁਣ ਚਾਵਲਾ, ਵਰਧਮਾਨ ਏ. ਐਂਡ ਈ. ਵੱਲੋਂ ਵਰਤਮਾਨ ਹੜ੍ਹਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਉਨ੍ਹਾਂ ਦੀ ਪੂਰੀ ਟੀਮ ਅਤੇ ਫੈਕਟਰੀ ਵਿਚ ਕੰਮ ਕਰਦੇ ਸਾਰੇ ਕਰਮਚਾਰੀਆ ਦੁਆਰਾ 6,50,000 ਰੁਪਏ ਦੀ ਸਹਾਇਤਾ ਹੜ੍ਹ ਪੀੜਤਾਂ ਲਈ ਕੀਤੀ ਗਈ, ਜਿਸ ਵਿਚ 5,00,000  ਰੁਪਏ ਦੀ ਰਾਸ਼ੀ ਵਰਧਮਾਨ ਦੀ ਟੀਮ ਦੁਆਰਾ ਅਤੇ ਰਕਮ 1,50,000 ਰੁਪਏ ਦੀ ਰਾਸ਼ੀ ਫੈਕਟਰੀ ਵਿਚ ਕੰਮ ਕਰਦੇ ਕਰਮਚਾਰੀਆ ਵੱਲੋਂ ਆਪਣੀਆਂ ਤਨਖਾਹਾਂ ਵਿਚੋਂ ਇਕੱਠੀ ਕਰ ਕੇ ਹੜ੍ਹ ਪੀੜਤਾਂ ਦੀ  ਸਹਾਇਤਾ ਲਈ ਮੁਹੱਈਆ ਕਰਵਾਈ ਹੈ।        
ਡਿਪਟੀ ਕਮਿਸਨਰ ਨੇ ਵਰਧਮਾਨ ਦਾ ਦਿਲੋਂ ਧੰਨਵਾਦ ਕੀਤਾ ਗਿਆ।  ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹੇ ਦੀਆ ਕੰਪਨੀਆਂ, ਫੈਕਟਰੀਆਂ, ਦਾਨੀ ਸੱਜਣਾਂ, ਉਦਯੋਗਪਤੀਆਂ, ਸਕੂਲ/ਕਾਲਜ ਮਾਲਕਾਂ, ਵੱਡੇ ਵਪਾਰੀ ਭਾਈਚਾਰੇ ਅਤੇ ਹਰ ਨਾਗਰਿਕ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਉਣ। ਇਸ ਕੁਦਰਤੀ ਆਫ਼ਤ ਸਮੇਂ ਉਹ ਲੋੜਵੰਦਾਂ ਦੀ ਵਿੱਤੀ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਨ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਜਿਸ ਲਈ ਰੈੱਡ ਕਰਾਸ ਸੁਸਾਇਟੀ ਵੱਲੋਂ ਜਾਰੀ ਕੀਤੇ ਗਏ ਕਿਊਆਰ ਕੋਡ ਦੇ ਲਿੰਕ   https://tinyurl.com/redcrosshoshiarpur ' ਤੇ  ਕਲਿੱਕ ਕਰਕੇ ਸਹਿਯੋਗ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਸਮਾਜ ਭਲਾਈ ਦੇ ਕੰਮ ਲਈ ਨਿੱਜੀ ਤੌਰ 'ਤੇ ਸੋਮਵਾਰ ਤੋਂ ਸ਼ੁੱਕਰਵਾਰ ਰੈੱਡ ਕਰਾਸ ਦਫਤਰ, ਜੋਧਾ ਮੱਲ ਰੋਡ, ਹੁਸ਼ਿਆਰਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਸਕੱਤਰ ਰੈੱਡ ਕਰਾਸ ਮੰਗੇਸ਼ ਸੂਦ ਨੇ ਦੱਸਿਆ ਕਿ ਵਰਧਮਾਨ ਏ. ਐਂਡ ਈ. ਵਲੋਂ  ਸਹਿਯੋਗ ਕੀਤੀ ਗਈ 6.50.000 ਰੁਪਏ ਦੀ ਰਾਸ਼ੀ ਹੜ੍ਹ ਪੀੜਿਤ ਪਰਿਵਾਰਾਂ ਲਈ ਵਰਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਵਰਧਮਾਨ ਏ. ਐਂਡ ਈ. ਦੀ ਪੂਰੀ ਮੈਨਜਮੈਂਟ ਕਮੇਟੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨਾਲ ਮਿਲ ਕੇ ਜ਼ਰੂਰਤਮੰਦਾਂ ਦੀ ਮੱਦਦ ਲਈ ਹਮੇਸ਼ਾਂ ਅੱਗੇ ਰਹਿੰਦੀ ਹੈ। ਵਰਧਮਾਨ ਏ. ਐਂਡ ਈ ਦੁਆਰਾ ਸਾਲ 2023 ਵਿਚ ਆਏ ਹੜ੍ਹਾਂ ਦੌਰਾਨ ਵੀ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਸੀ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਓਇਸ਼ੀ ਮੰਡਲ ਅਤੇ ਜੁਆਇੰਟ ਸੈਕਟਰੀ ਰੈੱਡ ਕਰਾਸ ਆਦਿੱਤਿਆ ਰਾਣਾ ਮੌਜੂਦ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME