ਅੰਜੂ ਬਾਲਾ ਨੇ ਲਿਆ ਨਾਇਬ ਤਹਿਸੀਲਦਾਰ ਸ਼ਾਮ ਚੁਰਾਸੀ ਦਾ ਚਾਰਜ
ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ 8 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਸਨ, ਜਿਨ੍ਹਾਂ ਵਿੱਚ ਸ਼੍ਰੀਮਤੀ ਅੰਜੂ ਬਾਲਾ ਨੂੰ ਨਾਇਬ ਤਹਿਸੀਲਦਾਰ ਸ਼ਾਮ ਚੁਰਾਸੀ ਲਗਾਇਆ ਗਿਆ ਹੈ।ਉਹਨਾ ਅੱਜ ਆਪਣੇ ਅਹੁਦੇ ਦਾ ਚਾਰਜ ਲਿਆ। ਉਹਨਾ 2020 ਵਿੱਚ ਮਹਿਕਮਾ ਮਾਲ ਵਿੱਚ ਬਤੌਰ ਨਾਇਬ ਤਹਿਸੀਲਦਾਰ ਸਬ ਤਹਿਸੀਲ ਲੱਖੇਵਾਲੀ ਜਿਲ੍ਹਾ ਮੁਕਤਸਰ ਤੋਂ ਪ੍ਰਵੇਸ਼ ਕੀਤਾ, ਉਪਰੰਤ ਫਾਜਿਲਕਾ, ਫਰੀਦਕੋਟ, ਮੋਗਾ, ਫਿ਼ਰੋਜਪੁਰ ਸੇਵਾਵਾਂ ਨਿਭਾ ਚੁੱਕੇ ਹਨ। ਚਾਰਜ ਲੈਣ ਉਪਰੰਤ ਉਨ੍ਹਾਂ ਸਟਾਫ ਨਾਲ ਮੀਟਿੰਗ ਕੀਤੀ ਤੇ ਕੰਮਾ ਦਾ ਜਾਇਜਾ ਲਿਆ। ਕੰਮਾ ਵਿੱਚ ਹੋਰ ਤੇਜੀ ਲਿਆਉਣ ਲਈ ਜਰੂਰੀ ਦਿਸ਼ਾ ਨਿਰਦੇਸ਼ ਦਿਤੇ।
ਉਹਨਾ ਕਿਹਾ ਕਿ ਉਹ ਸਰਕਾਰ ਵੱਲੋਂ ਮਿਲੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ, ਮਾਲ ਵਿਭਾਗ ਦੇ ਕੰਮ ਹਰ ਇਕ ਲਈ ਬਿਨ੍ਹਾ ਕਿਸੇ ਭੇਦਭਾਵ ਦੇ ਪਹਿਲ ਦੇ ਅਧਾਰ ਤੇ ਕਰਨਗੇ। ਕੰਮ ਪ੍ਰਤੀ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਫਿਰ ਵੀ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਆਵੇ ਤਾ ਬੇਝਿਜਕ ਉਹਨਾ ਨਾਲ ਦਫਤਰ ਸਿੱਧੇ ਸੰਪਰਕ ਕੀਤਾ ਜਾਵੇ।