Monday, 13 February 2023

ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਦੀ 203.50 ਲੱਖ ਰੁਪਏ ਦੀ ਕਾਰਜ ਯੋਜਨਾ ਨੂੰ ਮਨਜੂਰੀ

ਯੋਜਨਾ ਤਹਿਤ ਮੱਛੀ ਪਾਲਣ ਨਾਲ ਸਬੰਧਤ ਵੱਖ-ਵੱਖ ਕਾਰਜਾਂ ਲਈ ਅਨੁਸੂਚਿਤ ਜਾਤੀ, ਮਹਿਲਾਵਾਂ ਤੇ ਸੰਗਠਨਾਂ ਨੂੰ 60 ਫ਼ੀਸਦੀ ਸਬਸਿਡੀ ਅਤੇ ਬਾਕੀਆਂ ਨੂੰ 40 ਫ਼ੀਸਦੀ ਸਬਸਿਡੀ ਮਿਲੇਗੀ
ਬੰਗਾ, 13 ਫ਼ਰਵਰੀ :- ਮੱਛੀ ਪਾਲਕ ਵਿਕਾਸ ਏਜੰਸੀ, ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਰਕਾਰੀ ਮੱਛੀ ਪੂੰਗ ਫ਼ਾਰਮ ਢੰਡੂਹਾ ਵਿਖੇ ਹੋਈ ਮੀਟਿੰਗ ’ਚ ‘ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ’ ਤਹਿਤ ਵੱਖ-ਵੱਖ ਮੱਛੀ ਪਾਲਣ ਯੋਜਨਾਵਾਂ ਦਾ ਸਾਲ 2023-24 ਅਤੇ ਸਾਲ 2024-25 ਦੀ 203.50 ਲੱਖ ਰੁਪਏ ਦੀ ਕਾਰਜ ਯੋਜਨਾ ਨੂੰ ਮਨਜੂਰੀ ਦਿੱਤੀ ਗਈ। 
ਮੱਛੀ ਪਾਲਕ ਵਿਕਾਸ ਏਜੰਸੀ, ਸ਼ਹੀਦ ਭਗਤ ਸਿੰਘ ਨਗਰ, ਢੰਡੂਹਾ ਦੇ ਸਹਾਇਕ ਪ੍ਰੋਜੈਕਟ ਅਫਸਰ ਹਰਿੰਦਰ ਜੀਤ ਸਿੰਘ ਬਾਵਾ ਅਨੁਸਾਰ ਇਸ ਕਾਰਜ ਯੋਜਨਾ ਵਿੱਚ ‘ਫਿੰਨ ਫਿਸ਼ ਹੈਚਰੀ’, ‘ਫਿਸ਼ ਫੀਡ ਮਿੱਲ’, ‘ਬਾਇਉਫਲੋਕ ਯੂਨਿਟ’ ਦੀ ਸਥਾਪਨਾ, ਨਵੇਂ ਮੱਛੀ ਫ਼ਾਰਮ ਦੀ ਸਥਾਪਨਾ ਅਤੇ ਇਸ ਦੇ ਪਹਿਲੇ ਸਾਲ ਲਈ ਖਾਦ-ਖੁਰਾਕ, ‘ਰੈਫਰੀਜਰੇਟਰ ਵਹੀਕਲ’, ‘ਮੋਟਰ ਸਾਈਕਲ ਵਿਦ ਆਈਸ ਬਾਕਸ’, ‘ਥ੍ਰੀ-ਵ੍ਹੀਲਰ ਵਿਦ ਆਈਸ ਬਾਕਸ’ ਆਦਿ ਪ੍ਰੋਜੈਕਟ ਸ਼ਾਮਿਲ ਕੀਤੇ ਗਏ ਹਨ। ਇਹ ਯੋਜਨਾ ਉੱਪਦਾਨ (ਸਬਸਿਡੀ) ’ਤੇ ਅਧਾਰਿਤ ਹੋਣ ਕਾਰਨ ਆਮ ਸ੍ਰੇਣੀ ਦੇ ਲਾਭਪਾਤਰੀਆਂ ਲਈ ਕੁੱਲ ਲਾਗਤ ਦੀ 40 ਫ਼ੀਸਦੀ ਅਤੇ ਅਨੁਸੂਚਿਤ ਜਾਤੀ/ਔਰਤਾਂ ਅਤੇ ਸਹਿਕਾਰੀ ਸੰਗਠਨਾਂ ਲਈ ਕੁੱਲ ਲਾਗਤ ਦੀ 60 ਫ਼ੀਸਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਇਸ ਮੌਕੇ ਮੱਛੀ ਪੂੰਗ ਫ਼ਾਰਮ ’ਤੇ ਪੌਦੇ ਵੀ ਲਾਏ ਵੀ ਲਾਏ ਗਏ ਅਤੇ ਫ਼ਾਰਮ ਦਾ ਜਾਇਜ਼ਾ ਵੀ ਲਿਆ ਗਿਆ। ਉਨ੍ਹਾਂ ਇਸ ਮੌਕੇ ਮੱਛੀ ਪਾਲਕ ਜਵਾਹਰ ਪਾਸਵਾਨ ਪੁੱਤਰ ਬਦਰੀ ਪਾਸਵਾਨ, ਵਾਸੀ ਕਰਿਆਮ ਰੋਡ ਨਵਾਂਸ਼ਹਿਰ ਨੂੰ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਤਹਿਤ ਸਾਲ 2022-23 ਵਾਸਤੇ ‘ਥ੍ਰੀਵ੍ਹੀਲਰ ਵਿਦ ਆਈਸ ਬਾਕਸ’ ਦੀ ਸਬਸਿਡੀ ਪ੍ਰਾਪਤ ਕਰਨ ’ਤੇ ਵਾਹਨ ਦੀ ਚਾਬੀ ਸੌਂਪਦਿਆਂ ਮੱਛੀ ਪਾਲਣ ਦੇ ਕੰਮ ਨੂੰ ਵਧੇਰੇ ਉਤਸ਼ਾਹ ਨਾਲ ਕਰਨ ਲਈ ਆਖਿਆ। 
ਇਸ ਮੀਟਿੰਗ ਵਿੱਚ ਸ਼ਾਮਿਲ ਹੋਰਨਾਂ ਮੈਂਬਰਾਂ ’ਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਮੁੱਖ ਕਾਰਜਕਾਰੀ ਅਧਿਕਾਰੀ ਜ਼ਿਲ੍ਹਾ ਪ੍ਰੀਸ਼ਦ ਦਵਿੰਦਰ ਕੁਮਾਰ, ਮੁੱਖ ਖੇਤੀਬਾੜੀ ਅਧਿਕਾਰੀ, ਕਾਰਜਕਾਰੀ ਇੰਜੀਨੀਅਰ ਸਿੰਜਾਈ ਵਿਭਾਗ, ਭੂਮੀ ਰੱਖਿਆ ਅਧਿਕਾਰੀ ਬਲਾਚੌਰ, ਉੱਪ ਨਿਰਦੇਸ਼ਕ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ, ਜ਼ਿਲ੍ਹਾ ਲੀਡ ਬੈਂਕ ਅਧਿਕਾਰੀ, ਉੱਘੇ ਮੱਛੀ ਪਾਲਕ ਸੁਖਦੇਵ ਸਿੰਘ, ਸਹਾਇਕ ਪ੍ਰੋਜੈਕਟ ਅਧਿਕਾਰੀ, ਮੱਛੀ ਪਾਲਣ ਢੰਡੂਹਾ, ਫਾਰਮ ਸੁਪਰਡੈਂਟ ਮੱਛੀ ਪੂੰਗ ਫ਼ਾਰਮ ਢੰਡੂਹਾ ਤੇ ਮੱਛੀ ਪਾਲਣ ਅਧਿਕਾਰੀ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮੌਜੂਦ ਸਨ।
ਫ਼ੋਟੋ ਕੈਪਸ਼ਨ:
ਡਿਪਟੀ ਕਮਿਸ਼ਨਰ ਰੰਧਾਵਾ ਮੱਛੀ ਪੂੰਗ ਫ਼ਾਰਮ ਢੰਡੂਹਾ ਦਾ ਜਾਇਜ਼ਾ ਲੈਂਦੇ ਹੋਏ।

ਦੂਸਰੀ ਤਸਵੀਰ ’ਚ ਡੀ ਸੀ ਰੰਧਾਵਾ ਮੱਛੀ ਪੂੰਗ ਫ਼ਾਰਮ ਢੰਡੂਹਾ ਵਿਖੇ ਇੱਕ ਲਾਭਪਾਤਰੀ ਨੂੰ ਮੱਛੀ ਢੋਆ-ਢੁਆਈ ਲਈ ਉੱਪਦਾਨ ’ਤੇ ਦਿੱਤੇੇ ਗਏ ਵਾਹਨ ਦੀ ਚਾਬੀ ਸੌਂਪਦੇ ਹੋਏ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME