Monday, 13 February 2023

ਕਾਮਰੇਡ ਨਰਿੰਦਰ ਸਿੰਘ ਸੁੱਜੋਂ (ਯੂ ਐਸ ਏ ) ਜੀ ਨੇ ਆਪਣੇ ਘਰ ਨੰਨੀ ਪੋਤੀ ਦੀ ਆਮਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡੇ ਗਏ।

ਨਵਾਂਸ਼ਹਿਰ 13  ਫਰਵਰੀ:- ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਉੱਘੇ ਮਰਹੂਮ ਆਗੂ ਕਾਮਰੇਡ ਨਰੰਜਣ ਸਿੰਘ ਸੁੱਜੋਂ ਜੀ ਦੇ ਵੱਡੇ  ਬੇਟੇ ਕਾਮਰੇਡ ਨਰਿੰਦਰ ਸਿੰਘ ਸੁੱਜੋਂ ਨੇ ਆਪਣੇ ਘਰ ਨੰਨ੍ਹੀ ਪਰੀ ਦੀ ਆਮਦ ਦੀ ਖੁਸ਼ੀ ਵਿੱਚ ਆਪਣੇ ਛੋਟੇ ਭਰਾਵਾਂ ਕਾਮਰੇਡ ਨਰਜੀਤ ਸਿੰਘ ਸੁੱਜੋਂ ( ਯੂ ਐਸ ਏ) ਅਤੇ ਕਾਮਰੇਡ ਕੁਲਦੀਪ ਸਿੰਘ ਸੁੱਜੋਂ ਨਾਲ ਸਲਾਹ ਮਸ਼ਵਰਾ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਸੁੱਜੋਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਗਰਮ ਵਰਦੀਆਂ,ਬੂਟ ਅਤੇ ਸਟੇਸ਼ਨਰੀ ਵੰਡਣ ਦਾ ਦਾ ਪ੍ਰੋਗਰਾਮ ਬਣਾਇਆ ਗਿਆ। ਦੱਸਣਯੋਗ ਹੈ ਕਿ ਕਾਮਰੇਡ ਨਰੰਜਣ ਸਿੰਘ ਸੁੱਜੋਂ ਜੀ ਦੇ ਬੇਟੇ ਨਰਿੰਦਰ ਅਤੇ ਨਰਜੀਤ ਯੂ ਐਸ ਏ ਵਿੱਚ ਰਹਿੰਦੇ ਹੋਣ ਕਰਕੇ ਕਾਮਰੇਡ ਨਰਿੰਦਰ ਸਿੰਘ ਨੇ ਕਾਮਰੇਡ ਕੁਲਦੀਪ ਸਿੰਘ ਜਿਹੜੇ ਕਿ ਨਵਾਂਸ਼ਹਿਰ ਵਿਖੇ ਕਾਰੋਬਾਰ ਕਰਦੇ ਹਨ, ਦੀ ਜ਼ਿੰਮੇਵਾਰੀ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦੀ ਲਗਾਈ ਗਈ। ਕਾਮਰੇਡ ਕੁਲਦੀਪ ਸਿੰਘ ਨੇ ਆਪਣੇ ਜੱਦੀ ਪਿੰਡ ਸੁੱਜੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਾਹਿਬਾਨ ਨਾਲ ਸੰਪਰਕ ਕੀਤਾ ਤੇ ਸਕੂਲ ਦੇ ਕੂੱਲ ਸੱਤਰ ਦੇ ਕਰੀਬ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਤੇ ਬੂਟ ਵੰਡਣ ਦਾ ਪ੍ਰੋਗਰਾਮ ਬਣਾਇਆ ਗਿਆ । ਕਾਮਰੇਡ ਕੁਲਦੀਪ ਸਿੰਘ ਨੇ  ਪ੍ਰਾਇਮਰੀ ਸਕੂਲ ਸੁੱਜੋਂ ਵਿਖੇ ਇੱਕ ਛੋਟਾ ਜਿਹਾ ਸਮਾਗਮ ਰੱਖ ਕੇ ਅਧਿਆਪਕ ਸਾਹਿਬਾਨ ਦੇ ਸਹਿਯੋਗ ਨਾਲ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟ ਵੰਡੇ ਗਏ। ਇਸ ਮੌਕੇ ਕਾਮਰੇਡ ਕੁਲਦੀਪ ਸਿੰਘ ਅਤੇ ਕਾਮਰੇਡ ਸਤਨਾਮ ਸਿੰਘ ਸੁੱਜੋਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਇਸ ਦੇ ਗ੍ਰਿਹਣ ਨਾਲ ਇਨਸਾਨ ਗਿਆਨਵਾਨ ਬਣਦਾ ਹੈ। ਇਸ ਲਈ ਜਿਹੜੇ ਵਿਦਿਆਰਥੀ ਪੜ੍ਹਨ ਵਿੱਚ ਅੱਗੇ ਆਉਣਗੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਸੋਢੀ, ਭਜਨ ਸਿੰਘ ਸੁੱਜੋਂ ਆਦਿ ਹਾਜ਼ਰ ਸਨ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME