Wednesday, 1 February 2023

ਪ੍ਰਕਾਸ਼ ਰਾਮ ਖਾਮੋਸ਼ ਦਾ ਕਾਵਿ ਸੰਗ੍ਰਹਿ ‘ਹਦੂਦ’ ਦਾ ਲੋਕ ਅਰਪਣ

ਹੁਸ਼ਿਆਰਪੁਰ, 1 ਫਰਵਰੀ: ਅੱਜ ਇਥੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਆਪਣੇ ਦਫ਼ਤਰ ਵਿਖੇ
ਉੱਘੇ ਪੰਜਾਬੀ ਕਵੀ ਪ੍ਰਕਾਸ਼ ਰਾਮ ਖਾਮੋਸ਼ ਦਾ ਸੱਤਵਾਂ ਕਾਵਿ ਸੰਗ੍ਰਹਿ 'ਹਦੂਦ' ਦਾ ਲੋਕ
ਅਰਪਣ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਤੇ ਹਿੰਦੀ ਦੇ
ਪ੍ਰਸਿੱਧ ਲੇਖਕ ਡਾ. ਧਰਮਪਾਲ ਸਾਹਿਲ ਵੀ ਮੌਜੂਦ ਸਨ। ਕਵੀ ਪ੍ਰਕਾਸ਼ ਰਾਮ ਖਾਮੋਸ਼ ਦੀਆਂ
ਹੁਣ ਤੱਕ ਖਾਮੋਸ਼ ਲਹਿਰਾਂ, ਆਦਿ ਕੁਮਾਰੀ, ਅਕਸ, ਚੰਦਨ ਚਿਤਾ, ਸਿਕੰਦਰ, ਵਜੂਦ
ਪ੍ਰਕਾਸ਼ਿਤ ਹੋ ਕੇ ਪਾਠਕਾਂ ਵਲੋਂ ਸਲਾਹੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਸ਼੍ਰੀ ਖਾਮੋਸ਼
ਦੀ ਪੁਸਤਕ ਘਾਲਣਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮਾਜ ਲਈ ਬਹੁਤ ਪ੍ਰੇਰਣਦਾਇਕ ਕੰਮ
ਦੱਸਿਆ।
ਫੋਟੋ ਕੈਪਸ਼ਨ:- ਕਵੀ ਪ੍ਰਕਾਸ਼ ਰਾਮ ਖਾਮੋਸ਼ ਦਾ ਕਾਵਿ ਸੰਗ੍ਰਹਿ 'ਹਦੂਦ' ਦਾ ਲੋਕ ਅਰਪਣ
ਕਰਦੇ ਹੋਏ ਡਿਪਟੀ ਕਮਿਸ਼ਨਰ ਕੋਮਲ ਮਿੱਤਲ। ਨਾਲ ਹਨ ਲੇਖਕ ਡਾ. ਧਰਮਪਾਲ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME