Saturday, 25 February 2023

ਇਫਟੂ ਦੀ 4 ਮਾਰਚ ਦੀ ਨਵਾਂਸ਼ਹਿਰ ਰੈਲੀ ਮਜਦੂਰਾਂ ਵਿੱਚ ਨਵਾਂ ਜੋਸ਼ ਭਰੇਗੀ : ਵੜੈਚ

 ਗੜ੍ਹਸ਼ੰਕਰ 25 ਫਰਵਰੀ :- 4-5 ਮਾਰਚ ਨੂੰ ਨਵਾਂਸ਼ਹਿਰ ਵਿਖੇ ਕੀਤੇ ਜਾ ਰਹੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ)ਦੇ ਸੂਬਾ ਪੱਧਰੀ ਡੈਲੀਗੇਟ ਇਜਲਾਸ ਦੀ ਤਿਆਰੀ ਲਈ ਉਸਾਰੀ ਮਿਸਤਰੀ ਮਜਦੂਰ ਯੂਨੀਅਨ(ਇਫਟੂ ) ਦੀ ਮੀਟਿੰਗ ਝੁਗੀਆਂ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸਹਾਇਕ ਸੂਬਾਈ ਸਕੱਤਰ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਇਫਟੂ ਮਜਦੂਰ ਵਰਗ ਦੀ ਸੰਘਰਸ਼ਸ਼ੀਲ ਜਥੇਬੰਦੀ ਹੈ ਜੋ ਹਰ ਸਮੇਂ ਮਜਦੂਰਾਂ ਦੀ ਪਿੱਠ ਤੇ ਖੜਦੀ  ਹੈ। ਉਹਨਾਂ ਕਿਹਾ ਕਿ ਇਫਟੂ ਦੇ ਵਰਕਰ ਦਿਨ ਰਾਤ ਇਕ ਕਰਕੇ ਇਸ ਇਜਲਾਸ ਦੀ ਤਿਆਰੀ ਕਰ ਰਹੇ ਹਨ ਜਿਸ ਵਿੱਚ ਮਜਦੂਰਾਂ ਦੇ ਸੂਬਾਈ, ਕੌਮੀ ਅਤੇ ਕੌਮਾਂਤਰੀ ਹਾਲਾਤਾਂ ਬਾਰੇ ਗੰਭੀਰ ਚਰਚਾ ਹੋਵੇਗੀ। ਇਸ ਇਜਲਾਸ ਵਿੱਚ ਪੰਜਾਬ ਭਰ ਵਿੱਚੋਂ ਡੈਲੀਗੇਟ ਹਿੱਸਾ ਲੈਣਗੇ। 4 ਮਾਰਚ ਨੂੰ ਸਵੇਰੇ 10 ਵਜੇ ਗੁਜਰ ਪੁਰ ਰੋਡ ਨਵਾਂਸ਼ਹਿਰ ਵਿਖੇ ਇਫਟੂ ਵਲੋਂ ਵਿਸ਼ਾਲ ਰੈਲੀ ਕੀਤੀ ਜਾਵੇਗੀ ਜੋ ਮਜਦੂਰਾਂ ਵਿਚ ਨਵਾਂ ਜੋਸ਼ ਭਰੇਗੀ। ਇਸ ਮੀਟਿੰਗ ਨੂੰ ਗੁਰਦਿਆਲ ਰੱਕੜ, ਚੈਨ ਸਿੰਘ, ਸੋਢੀ ਸਿੰਘ, ਪਰਵੇਜ਼ ਆਗੂਆਂ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ: ਇਫਟੂ ਦੀ  ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਅਤੇ ਸ਼ਾਮਲ ਵਰਕਰ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME