Sunday, 26 February 2023

ਬਜ਼ੁਰਗਾਂ ਦੀ ਗੁੜ੍ਹਤੀ ਨਾਲ੍ਹ ਹੀ ਵਾਰਸ ਬਣਦੇ ਹਨ ਸਮਾਜ ਸੇਵੀ - ਐਸ.ਕੇ.ਸਰੀਨ

ਨਵਾਂਸ਼ਹਿਰ 26 ਫਰਵਰੀ:- ਸਮਾਜ ਸੇਵੀ ਬਜ਼ੁਰਗ ਜੋੜੀ ਸਵ: ਸ.ਧਰਮ ਸਿੰਘ ਅਤੇ ਸਵ: ਸ੍ਰੀਮਤੀ ਅਮਰ ਕੌਰ ਪਿੰਡ ਸ਼ੇਖੂਪੁਰ ਬਾਗ਼ ਜੀ ਦੀ ਸਦੀਵੀ ਯਾਦ ਵਿੱਚ ਬੀ.ਡੀ.ਸੀ ਨਵਾਂਸ਼ਹਿਰ ਵਿਖੇ ਉਹਨਾਂ ਦੀ ਯਾਦਗਾਰੀ ਤਸਵੀਰ ਸਥਾਪਿਤ ਕੀਤੀ ਗਈ ਹੈ। ਬਜ਼ੁਰਗਾਂ ਦੇ ਹੋਣਹਾਰ ਸਪੁੱਤਰਾਂ ਸ:ਪਿਆਰਾ ਸਿੰਘ ਅਮਰੀਕਾ, ਸ੍ਰੀ ਹਰਦਿਆਲ ਸਿੰਘ, ਸ੍ਰੀ ਜੀਤ ਸਿੰਘ ਅਤੇ ਸ.ਬਲਵੀਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਬਜ਼ੁਰਗਾਂ ਨੇ ਕਿਰਤ ਕਰਨ,ਵੰਡ ਛਕਣ ਤੇ ਸਰਬੱਤ ਦੇ ਭਲੇ ਦਾ ਜੋ ਪਾਠ ਪੜ੍ਹਾਇਆ ਉਸ ਤੋਂ ਸੇਧ ਲੈਂਦਿਆਂ ਅੱਜ ਤਿੰਨੇ ਪੀੜ੍ਹੀਆਂ ਲੋੜਵੰਦਾਂ ਦੀ ਸੇਵਾ ਲਈ ਤੱਤਪਰ ਰਹਿੰਦੀਆਂ ਹਨ । ਉਹਨਾਂ ਆਖਿਆ  ਇਸ ਮੌਕੇ ਪਰਿਵਾਰ ਤੋਂ ਇਲਾਵਾ ਬੀ.ਡੀ.ਸੀ ਪ੍ਰਧਾਨ ਸ੍ਰੀ ਸੁਲਕਸ਼ਨ ਸਰੀਨ, ਸਕੱਤਰ ਸ੍ਰੀ ਜਸਪਾਲ ਸਿੰਘ ਗਿੱਦਾ , ਸ੍ਰੀ ਰਾਬਿੰਦਰ ਸਿੰਘ, ਸ੍ਰੀ ਦਿਲਬਾਗ ਸਿੰਘ ਝਿੱਕਾ, ਸ੍ਰੀ ਇੰਦਰਜੀਤ ਸਿੰਘ, ਸ੍ਰੀ ਹੁਕਮ ਸਿੰਘ, ਸ੍ਰੀ ਜੋਗਾ ਸਿੰਘ ਸੇਖੂਪੁਰ, ਸ੍ਰੀ ਰੇਸ਼ਮ ਸਿੰਘ,  ਨਗਿੰਦਰ ਸਿੰਘ , ਸ੍ਰੀ ਮਲਕੀਅਤ ਸਿੰਘ, ਮੈਡਮ ਅਨੀਤਾ ਕੁਮਾਰੀ ਤੇ ਸਟਾਫ ਮੈਂਬਰ ਹਾਜ਼ਰ ਸਨ। ਬੀ.ਡੀ.ਸੀ ਵਲੋਂ  ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੀਵਾਰ ਵਲੋਂ ਸੰਸਥਾ ਨੂੰ ਵਿਤੀ ਸਹਾਇਤਾ ਦਿੱਤੀ ਗਈ। ਪ੍ਰਧਾਨ ਵਲੋਂ ਸਮਾਜ ਸੇਵੀ ਪ੍ਰੀਵਾਰ ਦਾ ਧੰਨਵਾਦ ਕੀਤਾ ਗਿਆ।
                                     

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME