ਨਵਾਂਸ਼ਹਿਰ 22 ਫਰਵਰੀ:- ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਦਵਿੰਦਰ ਢਾਂਡਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੁੱਜੋਂ ਡਾ. ਨਰੰਜਨ ਪਾਲ ਦੀਆਂ ਹਦਾਇਤਾਂ ਅਨੁਸਾਰ ਮਕਸੂਦਪੁਰ-ਸੂੰਢ ਸਿਹਤ ਕੇੰਦਰ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਦੇਖਰੇਖ ਵਿੱਚ ਗਰਭਵਤੀ ਔਰਤਾਂ, ਬੱਚਿਆਂ ਦਾ ਚੈੱਕਅਪ ਤੇ ਟੀਕਾਕਰਣ ਨੂੰ ਸਮਰਪਿਤ ਮਮਤਾ ਦਿਵਸ ਮਨਾਇਆ ਗਿਆ। ਇਸ ਦੇ ਨਾਲ ਹੀ ਗ਼ੈਰਸੰਚਾਰੀ ਬੀਮਾਰੀਆਂ ਜਿਵੇਂ ਕਿ ਬਲੱਡ ਪੈ੍ਸ਼ਰ, ਸ਼ੂਗਰ ਆਦਿ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਜਾਂਚ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਉੱਚ ਬਲੱਡ ਪੈ੍ਸ਼ਰ ਨੂੰ 'ਖਾਮੋਸ਼ ਮੌਤ' ਦਾ ਕਾਰਕ ਮੰਨਿਆ ਗਿਆ ਹੈ। ਇਸ ਦੌਰਾਨ ਡਾ. ਗੁਰਤੇਜ ਸਿੰਘ ਨੇ ਹਾਜ਼ਰੀਨ ਨੂੰ ਬਦਲਦੇ ਮੌਸਮ ਦੌਰਾਨ ਮੱਛਰਾਂ ਆਦਿ ਤੋਂ ਹੋਣ ਵਾਲੀਆਂ ਬੀਮਾਰੀਆਂ ਤੇ ਉਨ੍ਹਾਂ ਦੇ ਸਹੀ ਇਲਾਜ਼ ਬਾਰੇ ਸਮਝਾਇਆ। ਇਸ ਮੌਕੇ ਏ.ਐੱਨ.ਐੱਮ ਨਵਦੀਪ ਕੌਰ, ਸਿਹਤ ਅਧਿਕਾਰੀ ਦਰਬਾਰਾ ਸਿੰਘ ਕੰਗਰੌੜ, ਬਲਜਿੰਦਰ ਕੌਰ ਐਲ.ਐਚ.ਵੀ.,ਆਸ਼ਾ ਵਰਕਰ ਰੇਨੂੰ ਬਾਲਾ, ਹਰਜਿੰਦਰ ਕੌਰ, ਭੁਪਿੰਦਰ ਸਿੰਘ ਹਾਜ਼ਰ ਸਨ।
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ
ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਿਵਲ ਡਿਫੈਂਸ ਵਲੰਟੀਅਰ ਟਰੇਨਿੰਗ 10 ਫਰਵਰੀ ਤੋਂ ਸ਼ੁਰੂ : ਕਮਾਡੈਂਟ ਰੰਧਾਵਾ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਭਾਰਤ ਸਰਕਾਰ ਦੇ ਗ੍ਰਹਿ ਵਿਭਾਗ...