Thursday, 2 February 2023

ਡਾ. ਸਾਹਿਲ ਵਲੋਂ ਨਾਵਲ ‘ਮਣੇ’ ਡਿਪਟੀ ਕਮਿਸ਼ਨਰ ਨੂੰ ਭੇਟ

ਹੁਸ਼ਿਆਰਪੁਰ, 2 ਫਰਵਰੀ: ਇਥੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਉੱਘੇ ਲੇਖਕ ਡਾ. ਧਰਮਪਾਲ ਸਾਹਿਲ ਵਲੋਂ ਆਪਣਾ ਚਰਚਿਤ ਨਾਵਲ 'ਮਣੇ' ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਭੇਟ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕੰਢੀ ਖੇਤਰ ਤੇ ਡਾ. ਸਾਹਿਲ ਵਲੋਂ ਕੀਤੇ ਜਾ ਰਹੇ ਸਾਹਿਤਕ ਕਾਰਜ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਅਤੇ ਖੋਜ਼ਾਰਥੀਆਂ ਲਈ ਬਹੁਤ ਉਪਯੋਗੀ ਦੱਸਿਆ। ਜ਼ਿਕਰਯੋਗ ਹੈ ਕਿ ਡਾ. ਸਾਹਿਲ ਦੇ ਇਸ ਤੋਂ ਪਹਿਲਾਂ ਧੀਆਂ ਮਰਜਾਣੀਆਂ, ਪਥਰਾਟ, ਖਿੜਣ ਤੋਂ ਪਹਿਲਾਂ ਅਤੇ ਕੁਆਰ ਝਾਤ ਆਦਿ ਨਾਵਲ ਤੇ ਹੋਰ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਮੌਕੇ ਉੱਘੇ ਪੰਜਾਬੀ ਕਵੀ ਸ਼੍ਰੀ ਪ੍ਰਕਾਸ਼ ਰਾਮ ਖਾਮੋਸ਼ ਵੀ ਹਾਜ਼ਰ ਸਨ।

ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

 ਹਰਮਨ ਨੇ ਪੋਸਟ ਬੇਸਿਕ ਬੀ.ਐਸ.ਸੀ. ਨਰਸਿੰਗ ਕਲਾਸ ਵਿਚੋਂ   ਪਹਿਲਾ ਸਥਾਨ ਪ੍ਰਾਪਤ ਕੀਤਾ  ਬੰਗਾ 05 ਜੂਨ () ਪੰਜਾਬ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ...

ਜੀ ਆਇਆਂ ਨੂੰ WELCOME