ਅਸ਼ੋਕ ਕਟਾਰੀਆ ਤੇ ਸਿੱਖਿਆ ਅਧਿਕਾਰੀਆਂ ਨੇ ਪ੍ਰਚਾਰ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਨਵਾਂਸ਼ਹਿਰ 22 ਫਰਵਰੀ : ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖ਼ਲੇ ਕਰਨ ਲਈ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਵਲੋਂ ਸੂਬੇ ਭਰ 'ਚ ਆਰੰਭੀ ਦਾਖ਼ਲਾ ਮੁਹਿੰਮ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਰੈਲਮਾਜਰਾ ਤੋਂ ਦਾਖ਼ਲਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ:) ਕੁਲਤਰਨਜੀਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਰਿੰਦਰ ਕੁਮਾਰ, ਬਲਾਕ ਨੋਡਲ ਅਫਸਰ ਪ੍ਰਿੰ: ਜਸਜੀਤ ਸਿੰਘ, ਪੜ੍ਹੋ ਪੰਜਾਬ ਕੋਆਰਡੀਨੇਟਰ ਸਤਨਾਮ ਸਿੰਘ, ਨੀਲ ਕਮਲ, ਰਮਨ ਕੁਮਾਰ ਲੰਗੜੋਆ ਆਦਿ ਦੀ ਅਗਵਾਈ 'ਚ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਰੈਲਮਾਜਰਾ 'ਚ ਅੱਜ 102 ਨਵੇਂ ਬੱਚਿਆਂ ਦਾ ਦਾਖ਼ਲਾ ਕੀਤਾ ਗਿਆ। ਇਸੇ ਤਰ੍ਹਾਂ ਸੈਂਟਰ ਸਕੂਲ ਭਰਥਲਾ ਵਿਖੇ 11 ਬੱਚਿਆਂ ਤੇ ਸਿਆਣਾ ਵਿਖੇ 10 ਬੱਚਿਆਂ ਦਾ ਦਾਖ਼ਲਾ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਸਿਆਣਾ ਵਿਖੇ ਦਾਖ਼ਲਾ ਮੁਹਿੰਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਦਾਖ਼ਲਾ ਮੁਹਿੰਮ ਦੀ ਪ੍ਰਚਾਰ ਵੈਨ ਨੂੰ ਹਰੀ ਝੰਡੀ ਦਿਖਾ ਕੇ ਬਲਾਕ ਸੜੋਆ ਲਈ ਰਵਾਨਾ ਕੀਤਾ। ਇਸ ਮੌਕੇ ਇਕੱਤਰ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਸ਼ੋਕ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ, ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਅਤੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਪੂਰੀ ਯਤਨਸ਼ੀਲ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਰਿੰਦਰ ਕੁਮਾਰ ਨੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਹਨਾਂ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖ਼ਲਾ ਕਰਨ ਲਈ ਪ੍ਰੇਰਿਆ ਤੇ ਬੱਚਿਆਂ ਦੇ ਮਾਪਿਆਂ ਨੂੰ ਦਾਖ਼ਲਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਇਸ ਮੌਕੇ ਸਮਾਰਟ ਸਕੂਲ ਕੋਆਰਡੀਨੇਟਰ ਬਲਜਿੰਦਰ ਸਿੰਘ ਵਿਰਕ, ਸੀ.ਐੱਚ.ਟੀ. ਧਰਮਿੰਦਰ ਕੁਮਾਰ ਕਾਠਗੜ੍ਹ, ਅਮਨਦੀਪ ਸਿੰਘ ਰੱਤੇਵਾਲ, ਆਸ਼ੂ ਕਾਲੀਆ ਭਰਥਲਾ, ਰੀਨੂ ਰਾਣੀ ਰੈਲਮਾਜਰਾ, ਕੁਲਦੀਪ ਸਿੰਘ ਭੱਦੀ, ਤਰਲੋਚਨ ਸਿੰਘ ਮਹਿੰਦੀਪੁਰ, ਪਰਮਜੀਤ ਮਿੰਟੂ ਗਰਲੋਂ ਬੇਟ, ਬੀ.ਐੱਮ.ਟੀ. ਗਿਆਨ ਸਿੰਘ, ਰੀਨਾ ਰਾਣੀ, ਰਵਿੰਦਰ ਸੂਰਾਪੁਰ, ਯਸ਼ ਪਾਲ, ਹੈੱਡ ਟੀਚਰ ਹਰਪ੍ਰੀਤ ਕੌਰ, ਨਾਗੇਸ਼ ਸ਼ਰਮਾ, ਪਰਮਿੰਦਰ ਸਿੰਘ, ਮਨਜਿੰਦਰ ਸਿੰਘ, ਸੰਦੀਪ ਰਾਣਾ, ਰਿੰਪੀ ਚੌਧਰੀ, ਰਵਿੰਦਰ ਕੌਰ, ਬਲਜਿੰਦਰ ਕੌਰ, ਇੰਦਰਜੀਤ ਕੌਰ, ਸੁਖਬੀਰ ਕੌਰ, ਅਵਨੀਤ, ਅਮਨਦੀਪ ਕੌਰ, ਬਬੀਤਾ ਰਾਣੀ, ਪੂਨਮ ਰਾਣਾ, ਚਰਨਜੀਤ ਸਿੰਘ, ਦੀਪਕ ਦਾਸ, ਅਜੈ ਕੁਮਾਰ, ਨੀਲਮ ਰਾਣੀ, ਅਮਨਦੀਪ ਕੌਰ, ਨਰਿੰਦਰ ਕੁਮਾਰ, ਹਰੀਸ਼ ਰਾਣਾ ਸਮੇਤ ਵੱਡੀ ਗਿਣਤੀ 'ਚ ਅਧਿਆਪਕ, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।