ਨਵਾਂਸ਼ਹਿਰ 12 ਫਰਵਰੀ ,:- ਪੇਂਡੂ ਮਜਦੂਰ ਯੂਨੀਅਨ ਵਲੋਂ 20 ਫਰਵਰੀ ਨੂੰ ਮਜਦੂਰ ਮੰਗਾਂ ਨੂੰ ਲੈਕੇ ਐਸ.ਡੀ. ਐਮ ਦਫਤਰਾਂ ਦੇ ਕੀਤੇ ਜਾ ਰਹੇ ਘਿਰਾਓ ਕਰਨ ਦੇ ਸੂਬਾ ਪੱਧਰੀ ਸੱਦੇ ਦੀ ਤਿਆਰੀ ਵਜੋਂ ਪਿੰਡ ਜਲਵਾਹਾ , ਪੁੰਨੂੰ ਮਜਾਰਾ ਅਤੇ ਗੋਹਲੜੋਂ ਪਿੰਡਾਂ ਵਿਚ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ।ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਮਲਜੀਤ ਸਨਾਵਾ, ਸੁਰਿੰਦਰ ਮੀਰਪੁਰੀ,ਮੋਹਨ ਲਾਲ ਨੇ ਕਿਹਾ ਕਿ ਮਾਨ ਸਰਕਾਰ ਮਜਦੂਰ ਵਿਰੋਧੀ ਸਾਬਤ ਹੋਈ ਹੈ ਜਿਸਨੇ ਮਜਦੂਰਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।ਜਿਸ ਕਾਰਨ 20 ਫਰਵਰੀ ਨੂੰ ਐਸ.ਡੀ.ਐਮ ਦਫਤਰ ਨਵਾਂਸ਼ਹਿਰ ਦਾ ਘਿਰਾਓ ਕੀਤਾ ਜਾ ਰਿਹਾ ਹੈ।ਇਹਨਾਂ ਮੀਟਿੰਗਾਂ ਨੂੰ ਰਾਮ ਕ੍ਰਿਸ਼ਨ, ਮਮਤਾ ਰਾਣੀ, ਤੋਸ਼ੀ, ਕਾਂਤਾ ਰਾਣੀ, ਭਜਨ ਕੌਰ ਪਰਮਜੀਤ ਕੌਰ, ਨੀਲਮ ਕੌਰ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸੁਰਿੰਦਰ ਕੌਰ, ਗੁਰਪਾਲ ਕੌਰ ਪਰਮਜੀਤ ਰਾਮ, ਕਾਕਾ, ਪ੍ਰਸ਼ੋਤਮ, ਹੈਪੀ, ਦਰਸ਼ਨ , ਸਿਮਰੋ ਅਤੇ ਛਿੰਦੋ ਰਾਣੀ ਵੀ ਮੌਜੂਦ ਸਨ।
ਕੈਪਸ਼ਨ : ਜਲਵਾਹਾ ਵਿਖੇ ਮੀਟਿੰਗ ਵਿੱਚ ਸ਼ਾਮਲ ਪਿੰਡ ਵਾਸੀ।