ਦੇਸ਼ ਦੇ ਡਿਫੈਂਸ ਵਰਕਰਾਂ ਵਲੋਂ ਪ੍ਰਗਟਾਏ ਵਿਸਵਾਸ਼ ਤੇ ਪੂਰਾ ਉਤਰਾਂਗਾ- ਸਤਨਾਮ ਸਿੰਘ
ਅੰਮ੍ਰਿਤਸਰ, 6 ਫਰਵਰੀ ()- ਦੇਸ਼ ਅੰਦਰ ਸਥਿਤ ਫੌਜੀ ਛਾਉਣੀਆਂ, ਹਵਾਈ ਫੌਜ ਦੇ ਅੱਡਿਆਂ
ਅਤੇ ਜਲ ਸੈਨਾ ਦੇ ਵੱਖ ਵੱਖ ਖੇਤਰਾਂ ਵਿੱਚ ਚਲਦੇ ਕੰਮਾਂ ਵਿੱਚ ਲੱਗੇ ਕਰਮੀਆਂ ਦੀ
ਤਰਜਮਾਨੀ ਕਰਦੀ ਅਤੇ ਦੇਸ਼ ਦੀਆਂ ਮੋਹਰਲੀਆਂ ਜਥੇਬੰਦੀਆਂ ਵਿੱਚ ਸ਼ੁਮਾਰ ਜਥੇਬੰਦੀ
ਆਈ.ਐਨ.ਡੀ.ਡਬਲਿਊ.ਐਫ. (ਇੰਡੀਅਨ ਨੈਸ਼ਨਲ ਡਿਫੈਂਸ ਵਰਕਰਜ਼ ਫੈਡਰੇਸ਼ਨ) ਦੀ ਕੌਮੀ ਪੱਧਰ ਦੀ
ਹੋਈ ਚੋਣ ਵਿੱਚ ਅੰਮ੍ਰਿਤਸਰ ਦੇ ਜੁਝਾਰੂ ਆਗੂ ਸਤਨਾਮ ਸਿੰਘ ਨੂੰ ਫੈਡਰੇਸ਼ਨ ਦਾ
ਸਰਵਸੰਮਤੀ ਨਾਲ ਤਿੰਨ ਸਾਲ ਲਈ ਸਕੱਤਰ ਚੁਣੇ ਜਾਣ ਉਪਰੰਤ ਜੱਦੀ ਸ਼ਹਿਰ ਅੰਮ੍ਰਿਤਸਰ
ਪੁੱਜਣ ਤੇ ਵੱਖ ਵੱਖ ਫੈਡਰੇਸ਼ਨਾਂ ਅਤੇ ਯੂਨੀਅਨ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਥੇ ਜਿਕਰਯੋਗ ਹੈ ਕਿ ਬੀਤੇ ਦਿਨ ਉਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿਖੇ
ਆਈ.ਐਨ.ਡੀ.ਡਬਲਿਊ.ਐਫ. ਦੀ 22ਵੀਂ ਕੌਮੀ ਪੱਧਰੀ ਕਨਵੈਨਸ਼ਨ ਦੌਰਾਨ ਸਤਨਾਮ ਸਿੰਘ
ਅੰਮ੍ਰਿਤਸਰ ਨੂੰ ਫੈਡਰੇਸ਼ਨ ਦਾ ਕੌਮੀ ਸਕੱਤਰ ਚੁਣਿਆ ਗਿਆ। ਅੱਜ ਉਨ੍ਹਾਂ ਦਾ ਜੱਦੀ ਸ਼ਹਿਰ
ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਪੱੁਜਣ ਤੇ ਜਿਥੇ ਐਮ.ਈ.ਐਸ. ਕੰਟਰੈਕਟਰਜ਼ ਵਲੋਂ
ਸਵਾਗਤ ਕੀਤਾ ਗਿਆ ਉਥੇ ਹੀ ਰੇਲਵੇ ਕਰਮੀਆਂ ਦੀ ਜਥੇਬੰਦੀ ਉਤਰੀ ਰੇਲਵੇ ਮੈਨਜ਼ ਯੂਨੀਅਨ
ਦੇ ਅਹੁਦੇਦਾਰਾਂ ਵਲੋਂ ਅਕਾਸ਼ ਗੁੰਜਾਊ ਨਾਅਰਿਆਂ ਦਰਮਿਆਨ ਉਨਾਂ੍ਹ ਨੂੰ ਗਲ ਵਿੱਚ ਹਾਰ
ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਯੂ.ਆਰ.ਐਮ.ਯੂ. ਦੇ ਡਿਵੀਜਨ ਸਕੱਤਰ ਰਜੇਸ਼
ਕੁੁਮਾਰ, ਬ੍ਰਾਂਚ ਪ੍ਰਧਾਨ ਰਾਜਬੀਰ ਸਿੰਘ, ਸੁਖਚੈਨ ਸਿੰਘ ਗਿੱਲ ਐਮ.ਈ.ਐਸ.
(ਬੀ.ਏ.ਆਈ), ਰੇਸ਼ਮ ਸਿੰਘ ਐਮ.ਈ.ਐਸ., ਬਲਵਿੰਦਰ ਸਿੰਘ ਏਅਰਫੋਰਸ, ਸੁਨੀਲ ਸੈਣੀ ਨਿਊ
ਕੈਂਟ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਮੇਜਰ ਸਿੰਘ, ਰਿਪਨ ਕੁਮਾਰ, ਜਗਜੀਤ ਕੁਮਾਰ,
ਰਮਨ ਕੁਮਾਰ, ਪਲਵਿੰਦਰ ਸਿੰਘ ਅਠਵਾਲ, ਪਰਮਿੰਦਰ ਸਿੰਘ ਸਰਪੰਚ ਸਮੇਤ ਵੱਡੀ ਗਿਣਤੀ ਵਿੱਚ
ਵੱਖ ਵੱਖ ਯੂਨੀਅਨ ਆਗੂ ਤੇ ਵਰਕਰ ਹਾਜਰ ਸਨ।
ਤਸਵੀਰ ਕੈਪਸ਼ਨ: ਆਈ.ਐਨ.ਡੀ.ਡਬਲਿਊ.ਐਫ. ਦੇ ਨਵ ਨਿਯੁਕਤ ਕੌਮੀ ਸਕੱਤਰ ਸਤਨਾਮ ਸਿੰਘ ਦਾ
ਅੰਮ੍ਰਿਤਸਰ ਪੁੱਜਣ ਤੇ ਸਵਾਗਤ ਕਰਦੇ ਹੋਏ ਯੂ.ਆਰ.ਐਮ.ਯੂ. ਰਜੇਸ਼ ਕੁਮਾਰ, ਸੁਖਚੈਨ ਸਿੰਘ
ਗਿੱਲ, ਰਾਜਬੀਰ ਸਿੰਘ ਤੇ ਹੋਰ।
*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ*
*ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕੈਸ਼ਲੈੱਸ ਇਲਾਜ ਦੀ ਸਹੂਲਤ ਆਰੰਭ* ਬੰਗਾ 01 ਅਪਰੈਲ () ਭਾਰਤੀ ਰੇਲਵੇ ਕਰਮਚਾਰੀਆਂ ਲਈ ਗੁਰੂ ਨਾਨਕ ...
ਜੀ ਆਇਆਂ ਨੂੰ WELCOME
-
ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਐਮ ਡੀ ਕਰ ਰਹੇ ਨੌਜਵਾਨ ਡਾਕਟਰ ਦੀ ਸੜਕ ਹਾਦਸੇ ਹੋਈ ਮੌਤ ਪਰਿਵਾਰਿਕ ਮੈਂਬਰਾਂ ਨੇ ਟਿੱਪਰ ਚਾਲਕ ਤੇ ਮਾਲਕ ਖਿਲਾਫ ਮੁਕਦਮਾ...
-
ਤਹਿਸੀਲਦਾਰ ਲਾਰਸਨ ਸਿੰਗਲਾ ਬਣੇ ਸਹਾਇਕ ਕਮਿਸ਼ਨਰ ਰੇਲਵੇ ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) ਲਾਰਸਨ ਸਿੰਗਲਾ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਜੋ ਕਿ ਤਹਿਸੀਲ ਹ...
-
ਸਰਕਾਰੀ ਪ੍ਰਾਇਮਰੀ ਸਕੂਲ ਮਹਿੰਦੀਪੁਰ ਨੂੰ ਇਨਵਰਟਨ ਕੀਤਾ ਦਾਨ ਨਵਾਂਸ਼ਹਿਰ 3 ਮਈ - ਐਸਐਮਸੀ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਜੀ ਲੰਬਰਦਾਰ ਦੀ ਪ੍ਰੇਰਨਾ ਸਦਕ...