Thursday, 2 February 2023

ਕੇਂਦਰੀ ਬਜਟ ਅਮੀਰਾਂ ਦੇ ਹੱਕ ਵਿੱਚ ਅਤੇ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਵਿਚ - ਸੇਖੋਂ

8 ਫਰਵਰੀ ਨੂੰ ਤ੍ਰਿਪੁਰਾ ਦੇ ਲੋਕਾਂ ਨਾਲ ਇਕਜੁੱਟਤਾ ਦਿਵਸ ਮਨਾਏਗੀ ਸੀ.ਪੀ.ਆਈ (ਐਮ)
ਪੰਜਾਬ ਵਿੱਚ ਜਗ੍ਹਾ-ਜਗ੍ਹਾ ਸਮਾਗਮ ਹੋਣਗੇ
ਨਵਾਂਸ਼ਹਿਰ 2 ਫਰਵਰੀ  :- ਸੀ.ਪੀ.ਆਈ. (ਐਮ) ਦੇ ਸਬ ਸੂਬਾ ਦਫ਼ਤਰ ਵਿਖੇ ਸੂਬਾ ਸਕੱਤਰੇਤ ਦੀ ਅਹਿਮ ਮੀਟਿੰਗ ਕਾਮਰੇਡ ਗੁਰਨੇਕ ਸਿੰਘ ਭੱਜਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਸਾਥੀ ਗੁਰਮੀਤ ਸਿੰਘ ਹੁਸ਼ਿਆਰਪੁਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ । ਮੀਟਿੰਗ ਦੇ ਫੈਸਲੇ ਨੂੰ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰੀ ਬਜਟ ਕਿਸਾਨ ਮਜ਼ਦੂਰ ਅਤੇ ਨੌਜਵਾਨਾਂ  ਦੇ ਵਿਰੋਧੀ ਹੈ । ਉਨ੍ਹਾਂ ਨੇ ਕਿਹਾ ਕਿ ਮਨਰੇਗਾ ਦਾ 33 %  ਬਜਟ ਘਟਾ ਦਿੱਤਾ ਜਿਸ ਨਾਲ ਮਨਰੇਗਾ ਮਜ਼ਦੂਰਾਂ ਦੇ ਕੰਮ ਦੇ ਦਿਨ ਹੋਰ ਘੱਟ ਜਾਣਗੇ ।  ਇਸੇ ਤਰ੍ਹਾਂ ਦੇਸ਼ ਦੇ ਕਿਸਾਨਾਂ ਨੂੰ ਕੇਂਦਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਸੀ ਜੋ ਬਜਟ ਵਿੱਚ 8000 ਕਰੋੜ ਘਟਾ ਦਿੱਤੀ ਤੇ ਜੋ ਕਿਸਾਨਾਂ ਨਾਲ ਸਰਾ ਸਰ ਧੱਕਾ ਹੋ ਰਿਹਾ ਹੈ । ਉਨ੍ਹਾਂ ਨੇ ਨੌਜਵਾਨਾਂ ਲਈ ਰੁਜ਼ਗਾਰ ਦੇਣ ਵੱਲ ਕੋਈ ਧਿਆਨ ਨਹੀਂ ਦਿੱਤਾ । ਕਾਮਰੇਡ ਸੇਖੋਂ ਨੇ ਕੇਂਦਰੀ ਕਮੇਟੀ ਦੇ ਫ਼ੈਸਲਿਆਂ ਦੀ ਰਿਪੋਰਟਿੰਗ ਕਰਦਿਆ ਕਿਹਾ ਕਿ 8 ਫਰਵਰੀ ਨੂੰ ਰਾਜ ਭਰ ਵਿੱਚ ਤ੍ਰਿਪੁਰਾ ਏਕਤਾ ਦਿਵਸ ਮਨਾਉਣ ਲਈ ਪ੍ਰੋਗਰਾਮ ਕੀਤੇ ਜਾਣਗੇ  । ਤ੍ਰਿਪੁਰਾ ਵਿਚ 16 ਫਰਵਰੀ ਨੂੰ ਚੋਣਾਂ ਹਨ , ਚੋਣਾਂ ਨਿਰਪੱਖ ਹੋਣ ਅਤੇ ਸੰਵਿਧਾਨ ਦੀ ਰਾਖੀ ਕੀਤੀ ਜਾਵੇ । ਕਾਮਰੇਡ ਸੇਖੋਂ ਨੇ ਆਪਣੀਆਂ ਇਕਾਈਆਂ ਨੂੰ ਸੱਦਾ ਦਿੱਤਾ ਹੈ ਕਿ ਹਰ ਜਿਲ੍ਹੇ ਵਿੱਚ ਦਿਨ ਮਨਾਇਆ ਜਾਵੇ । ਮੀਟਿੰਗ ਵਿੱਚ ਸੀਟੂ , ਕਿਸਾਨ ਸਭਾ , ਖੇਤ ਮਜ਼ਦੂਰ ਯੂਨੀਅਨ ਵੱਲੋਂ 11 ਫਰਵਰੀ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋ ਰਹੀ ਸੂਬਾਈ ਕਨਵੈਨਸ਼ਨ ਦੀ ਪਾਰਟੀ ਵੱਲੋਂ ਪੂਰਨ ਹਮਾਇਤ ਦਾ ਭਰੋਸਾ ਦਿੱਤਾ।  ਮੀਟਿੰਗ ਵਿੱਚ ਸਕੱਤਰੇਤ ਮੈਂਬਰ ਭੂਪਚੰਦ ਚੰਨੋ , ਸੁੱਚਾ ਸਿੰਘ ਅਜਨਾਲਾ, ਰਾਮ ਸਿੰਘ ਨੂਰਪੁਰੀ, ਮੇਜਰ ਸਿੰਘ ਭਿਖੀਵਿੰਡ, ਅਬਦੁੱਲ ਸਤਾਰ ਅਤੇ ਰੂਪ ਬਸੰਤ ਵੜੈਚ ਹਾਜ਼ਰ ਸਨ ।

ਬਲਵਿੰਦਰ ਜੰਮੂ ਨੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ

ਮੀਡੀਆ ਉਪਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ, ਠੇਕੇਦਾਰੀ ਪ੍ਰਬੰਧ ਪ੍ਰੈੱਸ ਦੀ ਅਜ਼ਾਦੀ ਲਈ ਗੰਭੀਰ ਸੰਕਟ - ਜੰਮੂ ਬਲਬੀਰ ਜੰਡੂ ਕੌਮੀ ਖ਼ਜ਼ਾਨਚੀ ਅਤੇ ਬਿੰਦੂ ਸਿੰਘ ਕੌਮੀ ਕਾਰਜਕਾਰਨ...

ਜੀ ਆਇਆਂ ਨੂੰ WELCOME